ਮੁਫਤ ਮੈਡੀਕਲ ਜਾਂਚ ਕੈਂਪ ਲਾਇਆ

Tuesday, Feb 26, 2019 - 03:48 AM (IST)

ਮੁਫਤ ਮੈਡੀਕਲ ਜਾਂਚ ਕੈਂਪ ਲਾਇਆ
ਮੋਗਾ (ਆਜ਼ਾਦ)- ਅਨਮੋਲ ਯੋਗ ਸੰਮਤੀ ਵੱਲੋਂ ਸਬ ਜੇਲ ’ਚ ਸਬ-ਜੇਲ ਦੇ ਇੰਚਾਰਜ ਪਰਮਜੀਤ ਸਿੰਘ ਸਿੱਧੂ ਦੀ ਅਗਵਾਈ ’ਚ ਮੁਫਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ। ਇਸ ਦੌਰਾਨ ਅਨਮੋਲ ਯੋਗ ਸੰਮਤੀ ਦੀ ਸੰਚਾਲਿਕਾ ਅਨਮੋਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਸਬ-ਜੇਲ ਵਿਚ ਕੈਂਪ ਲਾਏ ਜਾਂਦੇ ਹਨ। ਇਸ ਮੌਕੇ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਡਾਕਟਰ ਸੂਰਜ ਬਾਂਸਲ ਵੱਲੋਂ ਕਰੀਬ 35 ਬੰਦੀਆਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕ ਫਾਰਮਾਸਿਸਟ ਸੁਰਿੰਦਰ ਸਿੰਘ, ਨਿਤਿਨ ਗੋਇਲ ਅਤੇ ਹੋਰ ਹਾਜ਼ਰ ਸਨ।

Related News