‘ਮਾਈ ਭਾਗੋ ਸਕੀਮ’ ਤਹਿਤ ਵਿਦਿਆਰਥਣਾਂ ਨੂੰ ਵੰਡੇ ਸਾਈਕਲ
Tuesday, Feb 26, 2019 - 03:47 AM (IST)

ਮੋਗਾ (ਰਾਕੇਸ਼)-ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 10ਵੀਂ ਤੇ 12ਵੀਂ ਜਮਾਤ ਦੀਆਂ 80 ਵਿਦਿਆਰਥਣਾਂ ਨੂੰ ਸਾਈਕਲ ਵੰਡਣ ਉਪਰੰਤ ਕਿਹਾ ਕਿ ਲਡ਼ਕੀਆਂ ਪਡ਼੍ਹਾਈ, ਕੰਪਿਊਟਰ, ਸਾਇੰਸ, ਖੇਡਾਂ ’ਚ ਜਿਥੇ ਆਪਣਾ ਅਹਿਮ ਸਥਾਨ ਪ੍ਰਾਪਤ ਕਰ ਰਹੀਆਂ ਹਨ, ਉਥੇ ਹੀ ਮਾਪਿਆਂ ਤੇ ਅਧਿਆਪਕਾਂ ਦਾ ਨਾਂ ਵੀ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਸਕੂਲ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਹਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਵਿਧਾਇਕ ਨੇ ਕਿਹਾ ਕਿ ਜਿਸ ਸਕੂਲ ’ਚ ਅਧਿਆਪਕਾਂ ਸਮੇਤ ਹੋਰ ਕਮੀਆਂ ਹਨ ਉਹ ਜਲਦੀ ਪੂਰੀਆਂ ਹੋ ਜਾਣਗੀਆਂ ਕਿਉਂਕਿ ਸਰਕਾਰ ਪਿੰਡਾਂ ਅੰਦਰਲੇ ਸਕੂਲਾਂ, ਹਸਪਤਾਲਾਂ ਦਾ ਪੱਧਰ ਹੋਰ ਵੀ ਉੱਚਾ ਕਰ ਰਹੀ ਹੈ। ਇਸ ਦੌਰਾਨ ਵਿਧਾਇਕ ਬਰਾਡ਼ ਨੇ ਅਧਿਆਪਕਾਂ ਤੋਂ ਸਕੂਲ ’ਚ ਕਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ । ਇਸ ਸਮੇਂ ਚਰਨਜੀਤ ਕੌਰ ਪ੍ਰਿੰਸੀਪਲ, ਕ੍ਰਿਸ਼ਨ ਸਿੰਘ ਚੇਅਰਮੈਨ, ਵਿਕਰਮਜੀਤ ਸਿੰਘ, ਸੁਖਮੰਦਰ ਸਿੰਘ, ਦਲਬੀਰ ਸਿੰਘ, ਅਮਰਜੀਤ ਕੋਰ, ਜਗਦੀਸ਼ ਕੌਰ, ਮਨਪ੍ਰੀਤ ਕੋਰ, ਮੀਨੂੰ ਰਾਣੀ, ਨੀਤੂ ਰਾਣੀ, ਕਿਰਨਜੀਤ ਕੌਰ, ਮਨਜੀਤ ਕੌਰ, ਪ੍ਰਭਦੀਪ ਸਿੰਘ ਸਾਰੇ ਅਧਿਆਪਕ ਅਤੇ ਹਰਮਨ ਸਿੰਘ, ਗੁਰਦੀਪ ਸਿੰਘ ਬਿੱਲਾ, ਰਣਜੋਧ ਸਿੰਘ ਫੌਜੀ, ਮਾਸਟਰ ਹਰਫੂਲ ਸਿੰਘ, ਮਾ.ਬਲਦੇਵ ਸਿੰਘ, ਪਵਨਜੀਤ ਸਿੰਘ ਪੰਨਾ, ਡਾ.ਦਵਿੰਦਰ ਗੋਗੀ ਗਿੱਲ , ਗੋਪੀ. ਪੀ.ਏ. ਤੇ ਹੋਰ ਹਾਜ਼ਰ ਸਨ।