ਡੇਮਰੂ ਖੁਰਦ ਵਿਖੇ ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਸ਼ੁਰੂ
Tuesday, Feb 26, 2019 - 03:47 AM (IST)

ਮੋਗਾ (ਰਾਕੇਸ਼)-ਪਿੰਡ ਡੇਮਰੂ ਖੁਰਦ ਦੇ ਵਿਕਾਸ ਕਾਰਜਾਂ ਲਈ ਸਰਪੰਚ ਪਵਨਜੀਤ ਸਿੰਘ ਪੰਨਾ ਦੀ ਪੰਚਾਇਤ ਅਤੇ ਪਿੰਡ ਦੇ ਲੋਕ ਸਰਗਰਮ ਹੋ ਗਏ ਹਨ, ਜਿਸ ਦੇ ਤਹਿਤ ਗਲੀਆਂ ’ਚ ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕਰਵਾਉਣ ਉਪਰੰਤ ਸਰਪੰਚ ਨੇ ਕਿਹਾ ਕਿ ਗੰਦੇ ਪਾਣੀ ਦੇ ਨਿਕਾਸ, ਲਾਈਟਾਂ, ਸਕੂਲਾਂ, ਹਸਪਤਾਲ, ਧਰਮਸ਼ਾਲਾ, ਸ਼ਮਸ਼ਾਨ ਘਾਟ, ਪੀਣ ਵਾਲੇ ਪਾਣੀ ਆਦਿ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ ਅਤੇ ਜੋ ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਪਿੰਡ ਲਈ ਗ੍ਰਾਂਟ ਦੀ ਰਾਸ਼ੀ ਕਰੀਬ 7 ਲੱਖ ਰੁਪਏ ਦਿੱਤੀ ਹੈ ਉਸ ਨਾਲ ਵਿਕਾਸ ਦੀ ਸ਼ੁਰੂਆਤ ਵਧੀਆ ਢੰਗ ਨਾਲ ਹੋ ਸਕੇਗੀ । ਇਸ ਮੌਕੇ ਗੁਰਾ ਸਿੰਘ, ਇਕਬਾਲ ਸਿੰਘ, ਬਲਦੇਵ ਸਿੰਘ, ਪਵਨਦੀਪ ਸਿੰਘ, ਰਣਜੀਤ ਸਿੰਘ, ਬੂਟਾ ਸਿੰਘ, ਤੇਜਾ ਸਿੰਘ, ਵੀਰ ਸਿੰਘ, ਚਰਨਜੀਤ ਕੌਰ, ਇੰਦਰਜੀਤ ਕੌਰ ਤੇ ਹੋਰ ਸ਼ਾਮਲ ਸਨ।