ਅੰਤਰਰਾਸ਼ਟਰੀ ਮਾਤਰ ਭਾਸ਼ਾ ਦਿਵਸ ਮਨਾਇਆ
Friday, Feb 22, 2019 - 03:57 AM (IST)

ਮੋਗਾ (ਗੋਪੀ ਰਾਊਕੇ)-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਿਲੇਨੀਅਮ ਵਰਲਡ ਸਕੂਲ ’ਚ ਅੰਤਰਰਾਸ਼ਟਰੀ ਮਾਤਰ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਡਾਇਰੈਕਟਰ ਵਾਸੂ ਸ਼ਰਮਾ, ਡਾਇਰੈਕਟਰ ਮੈਡਮ ਸੀਮਾ ਸ਼ਰਮਾ ਤੇ ਪ੍ਰਿੰਸੀਪਲ ਸੂਜੀ.ਕੇ.ਵੀ. ਨੇ ਕਿਹਾ ਕਿ ਵਿਸ਼ਵ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸਦੇ ਜ਼ਰੀਏ ਆਪਣੇ ਵਿਚਾਰ ਇਕ-ਦੂਜੇ ਦੇ ਨਾਲ ਪ੍ਰਗਟ ਕਰਦੇ ਹਨ ਪਰ ਮਾਤਰ ਭਾਸ਼ਾ ਆਪਣਾ ਇਕ ਵੱਖਰਾ ਮਹੱਤਵ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਮਾਤਰ ਭਾਸ਼ਾ ਦਿਵਸ ਯੂਨੈਸਕੋ ਨੇ 17 ਨਵੰਬਰ 1999 ਨੂੰ ਮਨਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਦਿਵਸ ਅੱਗੇ ਵੀ ਸਕੂਲ ਵਲੋਂ ਮਨਾਏ ਜਾਂਦੇ ਰਹਿਣਗੇ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।