ਡਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਓਵਰਆਲ 6.0 ਬੈਂਡ ਕੀਤੇ ਹਾਸਲ
Wednesday, Feb 20, 2019 - 03:31 AM (IST)

ਮੋਗਾ (ਰਾਕੇਸ਼,ਬੀ.ਐੱਨ./406/2)- ਸੰਸਥਾ ਡਰੀਮ ਬਿਲਡਰਜ਼ ਦੇ ਵਿਦਿਆਰਥੀ ਇਰਫਾਨ ਖਾਨ ਪੁੱਤਰ ਮੁਸ਼ਤਾਕ ਅਲੀ ਖਾਨ ਵਾਸੀ ਚੰਨੂੰਵਾਲਾ ਨੇ ਲਿਸਨਿੰਗ ’ਚੋਂ 6.0, ਰਾਈਟਿੰਗ ’ਚੋਂ 6.5, ਰੀਡਿੰਗ ’ਚੋਂ 6.0, ਸਪੀਕਿੰਗ ’ਚੋਂ 5.5 ਅਤੇ ਓਵਰਆਲ 6.0 ਬੈਂਡ ਪ੍ਰਾਪਤ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸੰਸਥਾ ਦੇ ਐੱਮ. ਡੀ. ਨਵਜੋਤ ਸਿੰਘ ਬਰਾਡ਼ ਅਤੇ ਕੁਲਦੀਪ ਸਿੰਘ ਬਰਾਡ਼ ਨੇ ਦੱਸਿਆ ਕਿ ਸੰਸਥਾ ’ਚ ਜਿੱਥੇ ਬੱਚਿਆਂ ਲਈ ਬਿਹਤਰ ਪਡ਼੍ਹਾਈ ਲਈ ਵਧੀਆ ਤੇ ਤਜਰਬੇਕਾਰ ਸਟਾਫ ਦਾ ਪ੍ਰਬੰਧ ਹੈ, ਉੱਥੇ ਹੀ ਉਨ੍ਹਾਂ ਲਈ ਹਰ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਸ ਮੌਕੇ ਰੁਚੀ ਸੋਬਤੀ ਨੇ ਵਿਦਿਆਰਥੀ ਨੂੰ ਪ੍ਰਮਾਣ ਪੱਤਰ ਦੇ ਕੇ ਵਧਾਈ ਦਿੱਤੀ।