ਸ੍ਰੀ ਚਿੰਤਪੁਰਨੀ ਸੇਵਾ ਮੰਡਲ ਨੇ ਮਹੀਨਾਵਾਰ ਲੰਗਰ ਲਗਾਇਆ

Friday, Feb 15, 2019 - 03:12 AM (IST)

ਸ੍ਰੀ ਚਿੰਤਪੁਰਨੀ ਸੇਵਾ ਮੰਡਲ ਨੇ ਮਹੀਨਾਵਾਰ ਲੰਗਰ ਲਗਾਇਆ
ਮੋਗਾ (ਗਾਂਧੀ, ਜ.ਬ, ਸੰਜੀਵ)-ਕਸਬਾ ਕੋਟ ਈਸੇ ਖਾਂ ਦੀ ਨਾਮਵਰ ਧਾਰਮਿਕ ਸੰਸਥਾ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਸੰਗਰਾਂਦ ਦੇ ਸ਼ੁੱਭ ਦਿਹਾਡ਼ੇ ਤੇ 42ਵਾਂ ਮਹੀਨਾਵਾਰ ਲੰਗਰ ਜਨਤਾ ਟੈਕਸੀ ਸਟੈਂਡ ਜ਼ੀਰਾ ਰੋਡ ’ਤੇ ਲਗਾਇਆ ਗਿਆ। ਇਸ ਦੇ ਨਾਲ ਹੀ ਸੇਵਾ ਮੰਡਲ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਸ਼੍ਰੀ ਚਿੰਤਪੁਰਨੀ ਸੇਵਾ ਮੰਡਲ ਦੇ ਸੇਵਾਦਾਰਾਂ ਨੇ ਦੱਸਿਆ ਕਿ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਸਾਵਣ ਦੇ ਮਹੀਨੇ ’ਚ ਸ੍ਰੀ ਚਿੰਤਪੁਰਨੀ ਦਰਬਾਰ ਤੇ ਲੰਗਰ ਲਗਾਉਣ ਦੇ ਨਾਲ-ਨਾਲ ਸੰਗਰਾਂਦ ਤੇ ਹਰ ਮਹੀਨੇ ਲੰਗਰ ਲਗਾਇਆ ਜਾਂਦਾ ਸੀ, ਪਰ ਹੁਣ ਹਰ ਮਹੀਨੇ ਇਸ ਦੇ ਨਾਲ ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਵੀ ਕਿਸੇ ਲੋਡ਼ਵੰਦ ਪਰਿਵਾਰ ਦਾ ਨਾਮ ਸਾਡੀ ਸੰਸਥਾ ਸਾਹਮਣੇ ਆਉਂਦਾ ਹੈ ਤਾਂ ਸੰਸਥਾ ਦੇ ਮੈਂਬਰਾਂ ਵਲੋਂ ਪੂਰੀ ਪੁੱਛ ਪਡ਼ਤਾਲ ਕੀਤੀ ਜਾਂਦੀ ਹੈ, ਉਪਰੰਤ ਸੰਸਥਾ ਨੂੰ ਜੋ ਪਰਿਵਾਰ ਲੋਡ਼ਵੰਦ ਲੱਗਦੇ ਹਨ ਉਨ੍ਹਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਚੰਗੇ ਕਾਰਜ ਲਈ ਇਲਾਕਾ ਨਿਵਾਸੀਆਂ ਵਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਦੇ ਸੇਵਾਦਾਰਾਂ ਤੋਂ ਇਲਾਵਾ ਜਨਤਾ ਟੈਕਸੀ ਸਟੈਂਡ ਦੇ ਨੁਮਾਇੰਦੇ ਵੀ ਹਾਜ਼ਰ ਸਨ।

Related News