ਬਿਜਲੀ ਦੀਆਂ ਨੀਵੀਆਂ ਤਾਰਾਂ ਲੋਕਾਂ ਲਈ ਬਣੀਆਂ ਖਤਰਾ

Wednesday, Feb 13, 2019 - 04:18 AM (IST)

ਬਿਜਲੀ ਦੀਆਂ ਨੀਵੀਆਂ ਤਾਰਾਂ ਲੋਕਾਂ ਲਈ ਬਣੀਆਂ ਖਤਰਾ
ਮੋਗਾ (ਚਟਾਨੀ)-ਕੋਟਲਾ ਮਿਹਰ ਸਿੰਘ ਵਾਲਾ ਰੋਡ ’ਤੇ ਬਿਜਲੀ ਦੀਆਂ ਨੀਵੀਆਂ ਤਾਰਾਂ ਲੋਕਾਂ ਲਈ ਖਤਰਾ ਬਣੀਆਂ ਹੋਈਆਂ ਹਨ। ਇਸ ਖੇਤਰ ਵਿਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਜਦ ਵੀ ਕੋਈ ਵਾਹਨ ਗਲੀ ਵਿਚ ਮੁਡ਼ਦਾ ਹੈ ਤਾਂ ਤਾਰਾਂ ਉਸ ਨਾਲ ਲੱਗ ਜਾਂਦੀਆਂ ਹਨ, ਕਈ ਵਾਰ ਤਾਰਾਂ ਟੁੱਟ ਕੇ ਸਡ਼ਕ ਉੱਪਰ ਵੀ ਡਿੱਗਦੀਆਂ ਹਨ, ਜੋ ਰਾਹ ਜਾਂਦੇ ਲੋਕਾਂ ਲਈ ਹਮੇਸ਼ਾ ਖਤਰਾ ਬਣਦੀਆਂ ਹਨ। ਇਸ ਖੇਤਰ ਦੇ ਲੋਕਾਂ ਵਿਨੋਦ ਕੁਮਾਰ, ਪੁਸ਼ਪਾ ਰਾਣੀ, ਪੂਜਾ ਅਤੇ ਲਾਲ ਚੰਦ ਨੇ ਦੱਸਿਆ ਕਿ ਉਨ੍ਹਾਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਸੀ। ਇਸ ਫੀਡਰ ਨਾਲ ਸਬੰਧਤ ਪਾਵਰਕਾਮ ਦੇ ਜੇ. ਈ. ਨੇ ਮੌਕਾ ਵੇਖਿਆ ਸੀ ਪਰ ਇਨ੍ਹਾਂ ਨੂੰ ਉੱਚਾ ਚੁੱਕਣਾ ਲਈ ਅਸਮਰਥਾ ਜ਼ਾਹਿਰ ਕਰ ਦਿੱਤੀ। ਲੋਕਾਂ ਦੱਸਿਆ ਕਿ ਜੇ. ਈ. ਅਨੁਸਾਰ ਇਨ੍ਹਾਂ ਤਾਰਾਂ ਨੂੰ ਉੱਚਾ ਚੁੱਕਣ ਲਈ 20 ਹਜ਼ਾਰ ਰੁਪਏ ਦਾ ਸਾਮਾਨ ਲੋਡ਼ੀਂਦਾ ਹੈ, ਜਿਸ ਲਈ ਖਪਤਕਾਰਾਂ ਨੂੰ ਹੀ ਪ੍ਰਬੰਧ ਕਰਨਾ ਪਵੇਗਾ।

Related News