ਮਾਘੀ ਨੂੰ ਸਮਰਪਿਤ ਭਗਤ ਸਿੰਘ ਮਾਰਕੀਟ ’ਚ ਲਾਇਆ ਭੰਡਾਰਾ

Wednesday, Feb 13, 2019 - 04:18 AM (IST)

ਮਾਘੀ ਨੂੰ ਸਮਰਪਿਤ ਭਗਤ ਸਿੰਘ ਮਾਰਕੀਟ ’ਚ ਲਾਇਆ ਭੰਡਾਰਾ
ਮੋਗਾ (ਗੋਪੀ)-ਅੱਜ ਸਰਬੱਤ ਦੀ ਭਲਾਈ ਅਤੇ ਮਾਘੀ ਨੂੰ ਸਮਰਪਿਤ ਸਥਾਨਕ ਭਗਤ ਸਿੰਘ ਮਾਰਕੀਟ ਵਿਖੇ ਪਲਤਾ ਟ੍ਰੈਵਲ ਐਡਵਾਈਜ਼ਰ ਦੇ ਸਹਿਯੋਗ ਨਾਲ ਸਮਾਜ ਸੇਵੀਆਂ ਵੱਲੋਂ ਕੁੱਲਚੇ ਛੋਲੇ ਦਾ ਭੰਡਾਰਾ ਲਾਇਆ ਗਿਆ। ਜਿਸਦੀ ਸ਼ੁਰੂਆਤ ਸਮਾਜ ਸੇਵੀ ਮੋਹਨ ਲਾਲ ਪਲਤਾ, ਭੁਪਿੰਦਰ ਪਲਤਾ, ਸਿਟੀ ਕਾਂਗਰਸ ਦੇ ਵਾਈਸ ਪ੍ਰਧਾਨ ਦਲਜੀਤ ਸਿੰਘ ਮੋਨੂੰ, ਸੰਨੀ ਢੰਡ ਅਤੇ ਹੋਰਾਂ ਨੇ ਸਾਂਝੇ ਤੌਰ ’ਤੇ ਅਰਦਾਸ ਬੇਨਤੀ ਕਰ ਕੇ ਕੀਤੀ ਅਤੇ ਆਉਂਦੇ-ਜਾਂਦੇ ਰਾਹਗੀਰਾਂ ਨੂੰ ਭੰਡਾਰੇ ਦਾ ਪ੍ਰਸ਼ਾਦ ਵੰਡਿਆ। ਇਸ ਮੌਕੇ ਰਮਨਦੀਪ ਸਿੰਘ ਰਿੰਮੀ, ਦਲਜੀਤ ਸਿੰਘ, ਜਸਦੀਪ, ਪਲਵਿੰਦਰ ਸਿੰਘ ਆਦਿ ਨੇ ਆਪਣੀ ਸੇਵਾ ਬਾਖੂਬੀ ਨਿਭਾਈ।

Related News