ਇਸਤਰੀ ਅਕਾਲੀ ਦਲ ਵੱਲੋਂ ਕੀਰਤਨ ਸਮਾਗਮ
Saturday, Feb 09, 2019 - 04:30 AM (IST)

ਮੋਗਾ (ਸਤੀਸ਼)-ਅੱਜ ਸਥਾਨਕ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਧਰਮਕੋਟ ਵਿਖੇ ਇਸਤਰੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ। ਇਸ ਦੌਰਾਨ ਬੀਬੀ ਹਰਪ੍ਰੀਤ ਕੌਰ ਖਾਲਸਾ (ਬੱਗੇ) ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸੁਣਾ ਕੇ ਨਿਹਾਲ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਇਸਤਰੀ ਅਕਾਲੀ ਦਲ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਸਿੱਖ ਧਰਮ ਦੀ ਮਹਾਨਤਾ ਬਾਰੇ ਚਾਨਣਾ ਪਾਇਆ ਅਤੇ ਹਾਜ਼ਰ ਬੀਬੀਆਂ ਨੂੰ ਆਪਣੇ ਬੱਚਿਆਂ ਨੂੰ ਗੁਰੂ ਚਰਨਾਂ ਨਾਲ ਜੋਡ਼ਨ ਲਈ ਬੇਨਤੀ ਕੀਤੀ। ਇਸ ਦੌਰਾਨ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਅਜਿਹੇ ਧਾਰਮਕ ਸਮਾਗਮਾਂ ਨਾਲ ਸੰਗਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਹੀ ਜੋਡ਼ਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਸਮੁੱਚੇ ਪੰਜਾਬ ਅੰਦਰ ਕਰਵਾਏ ਜਾ ਰਹੇ ਹਨ। ਇਸ ਦੌਰਾਨ ਬੀਬੀ ਮਨਦੀਪ ਕੌਰ ਖੰਬੇ ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਵੱਲੋਂ ਸਮਾਗਮ ਵਿਚ ਪਹੁੰਚਣ ’ਤੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਬੀਬੀ ਜਗੀਰ ਕੌਰ ਨੂੰ ਪ੍ਰਬੰਧਕਾਂ ਵੱਲੋ ਸਿਰੋਪਾਓ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ ਸਿੱਧੂ, ਗੁਰਜੰਟ ਸਿੰਘ ਪੀ.ਏ., ਹਰਪ੍ਰੀਤ ਸਿੰਘ ਰਿੱਕੀ, ਜਸਵਿੰਦਰ ਸਿੰਘ ਕੁੱਕੀ ਸਰਕਲ ਪ੍ਰਧਾਨ, ਲਖਜਿੰਦਰ ਸਿੰਘ ਸ਼ਹਿਰੀ ਪ੍ਰਧਾਨ ਅਕਾਲੀ ਦਲ, ਗੁਰਬਖਸ਼ ਸਿੰਘ ਕੁੱਕੂ, ਅਸ਼ਵਨੀ ਕੁਮਾਰ ਪਿੰਟੂ ਪ੍ਰਧਾਨ ਕੋਟ ਈਸੇ ਖਾਂ, ਰਾਣਾ ਮਸੀਤਾ, ਜਗਜੀਵਨ ਸਿੰਘ ਲੋਹਾਰਾ, ਭਜਨ ਸਿੰਘ ਬੱਤਰਾ, ਬਲਦੇਵ ਸਿੰਘ ਭੱਟੀ ਸਾਬਕਾ ਵਿਧਾਇਕ, ਸੁਸ਼ੀਲ ਕੁਮਾਰ, ਰਾਓਬਰਿੰਦਰ ਪੱਬੀ, ਨਵਲ ਸੂਦ, ਅਸ਼ੋਕ ਬਜਾਜ ਸਾਬਕਾ ਕੌਂਸਲਰ, ਗੁੱਜਰ ਸਿੰਘ ਠੂਠਗਡ਼੍ਹ, ਹਰਭਜਨ ਸਿੰਘ ਬੱਤਰਾ, ਪਰਮਜੀਤ ਸਿੰਘ ਗੋਲੂ, ਮਾਸਟਰ ਮਲਕੀਤ ਸਿੰਘ, ਬਲਜੀਤ ਸਿੰਘ ਕਿੱਲੀ, ਜੋਗਿੰਦਰ ਸਿੰਘ ਕੋਟ ਸਦਰ ਖਾਂ, ਜਗਤਾਰ ਸਿੰਘ ਮੰਝਰ ਸਾਬਕਾ ਪ੍ਰਧਾਨ, ਬੀਬੀ ਚਰਨਜੀਤ ਕੌਰ, ਬੀਬੀ ਮਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।