4 ਵਰ੍ਹਿਆਂ ਤੋਂ ਲੋਡ਼ੀਂਦਾ ਭਗੌਡ਼ਾ ਕਾਬੂ

Thursday, Feb 07, 2019 - 04:28 AM (IST)

4 ਵਰ੍ਹਿਆਂ ਤੋਂ ਲੋਡ਼ੀਂਦਾ ਭਗੌਡ਼ਾ ਕਾਬੂ
ਮੋਗਾ (ਆਜ਼ਾਦ)-ਫੋਕਲ ਪੁਆਇੰਟ ਚੌਂਕੀ ਮੋਗਾ ਦੇ ਇੰਚਾਰਜ ਥਾਣੇਦਾਰ ਪੂਰਨ ਸਿੰਘ ਨੇ ਪਿਛਲੇ ਚਾਰ ਵਰ੍ਹਿਆਂ ਤੋਂ ਧੋਖਾਧਡ਼ੀ ਦੇ ਮਾਮਲੇ ’ਚ ਨਾਮਜ਼ਦ ਰਛਪਾਲ ਸਿੰਘ ਕੋਕਰੀ ਕਲਾਂ ਜਿਸਨੂੰ ਮਾਣਯੋਗ ਅਦਾਲਤ ਵੱਲੋਂ ਭਗੌਡ਼ਾ ਕਰਾਰ ਦਿੱਤਾ ਹੋਇਆ ਸੀ, ਨੂੰ ਫਡ਼ਨ ’ਚ ਸਫਲਤਾ ਹਾਸਲ ਕੀਤੀ ਹੈ। ਸਹਾਇਕ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਪਰ ਉਹ ਭਗੌਡ਼ਾ ਚੱਲਿਆ ਆ ਰਿਹਾ ਸੀ। ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ।

Related News