ਚੰਗੀ ਸਿੱਖਿਆ ਤੇ ਸੁਚੱਜੀ ਅਗਵਾਈ ਬੇਹੱਦ ਜ਼ਰੂਰੀ : ਮਹੇਸ਼ਇੰਦਰ ਸਿੰਘ

Thursday, Feb 07, 2019 - 04:28 AM (IST)

ਚੰਗੀ ਸਿੱਖਿਆ ਤੇ ਸੁਚੱਜੀ ਅਗਵਾਈ ਬੇਹੱਦ ਜ਼ਰੂਰੀ : ਮਹੇਸ਼ਇੰਦਰ ਸਿੰਘ
ਮੋਗਾ (ਬੱਲ)-ਇਸ ਮੁਕਾਬਲੇ ਦੇ ਦੌਰ ਅੰਦਰ ਸਫਲਤਾ ਲਈ ਚੰਗੀ ਸਿੱਖਿਆ ਅਤੇ ਸੁਚੱਜੀ ਅਗਵਾਈ ਬੇਹੱਦ ਜ਼ਰੂਰੀ ਹੈ। ਇਸ ਲਈ ਚੰਗੀਆਂ ਸੰਸਥਾਵਾਂ ਦੀ ਸਾਡੇ ਸਮਾਜ ਨੂੰ ਵੱਡੀ ਜ਼ਰੂਰਤ ਹੈ ਕਿਉਂਕਿ ਇਨ੍ਹਾਂ ਦੀ ਬਦੌਲਤ ਹੀ ਸਾਡੇ ਬੱਚੇ ਅਤੇ ਨੌਜਵਾਨ ਉੱਚਾ ਮੁਕਾਮ ਹਾਸਲ ਕਰਨ ਦੇ ਸਮਰਥ ਹੋ ਸਕਦੇ ਹਨ, ਇਹ ਭਾਵਪੂਰਤ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲਾ ਮੋਗਾ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਗਲੋਬਲ ਫਲਾਇਰਜ਼ ਸੰਸਥਾ ਬੱਧਨੀ ਕਲਾਂ ਦਾ ਉਦਘਾਟਨ ਕਰਨ ਸਮੇਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਜ ਨੂੰ ਵੀ ਚਾਹੀਦਾ ਹੈ ਕਿ ਚੰਗੀਆਂ ਸੰਸਥਾਵਾਂ ਨੂੰ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਇੰਦਰਜੀਤ ਜੌਲੀ ਗਰਗ ਪ੍ਰਧਾਨ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ, ਰਾਮ ਨਿਵਾਸ ਗੋਇਲ ਮੀਤ ਪ੍ਰਧਾਨ ਬੱਧਨੀ ਕਲਾਂ, ਨਵੀਨ ਗੋਇਲ ਪ੍ਰਧਾਨ, ਰਾਈਟਸ ਪ੍ਰੈੱਸ ਕਲੱਬ ਨਰਿੰਦਰ ਪਾਲ ਕੁੱਕੂ, ਰਜਤ ਪਲਤਾ, ਜਗਰਾਜ ਸਿੰਘ ਦੌਧਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਜਗਰੂਪ ਸਿੰਘ, ਸਾਬਕਾ ਚੇਅਰਮੈਨ ਰੂਪ ਲਾਲ ਮਿੱਤਲ, ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਇੰਦਰਜੀਤ ਸਿੰਘ ਬਰਾਡ਼ ਰਣਸੀਂਹ ਖੁਰਦ, ਸਰਪੰਚ ਜਗਸੀਰ ਸਿੰਘ, ਜਗਦੇਵ ਸਿੰਘ ਜੱਗਾ, ਜਗਰੂਪ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਬਲਜੀਤ ਸਿੰਘ, ਬੇਅਤ ਸਿੰਘ ਮੀਨੀਆਂ, ਗੁਰਮੀਤ ਸਿੰਘ ਕੌਂਸਲਰ, ਦਾਰਾ ਸਿੰਘ ਭਾਗੀਕੇ, ਜਗਜੀਤ ਸਿੰਘ ਮੀਤਾ, ਜਗਸੀਰ ਸ਼ਰਮਾ, ਰਣਜੀਤ ਬਾਵਾ, ਜਗਸੀਰ ਸਿੰਘ ਲੁਹਾਰਾ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।

Related News