7 ਸਿੱਖ ਐੱਲ. ਆਈ. ਰੇਜਮੈਂਟ ਨੇ ਲਗਾਈ ਪੈਨਸ਼ਨ ਅਦਾਲਤ
Friday, Jan 25, 2019 - 09:28 AM (IST)

ਮੋਗਾ (ਗੋਪੀ ਰਾਊਕੇ)-ਸਥਾਨਕ ਸੁਤੰਤਰਤਾ ਸੈਨਾਨੀ ਭਵਨ ਵਿਚ ਕੈਪਟਨ ਪ੍ਰਤਾਪ ਸਿੰਘ ਆਈ. ਈ. ਐੱਸ. ਐਲ ਦੀ ਅਗਵਾਈ ਵਿਚ ਜ਼ਿਲੇ ਦੇ ਸਾਰੇ ਸਾਬਕਾ ਸੈਨਿਕਾਂ, ਨਾਰੀਆਂ ਨੂੰ ਪੈਨਸ਼ਨ ਸੰਬੰਧੀ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ 7 ਸਿੱਖ ਐਲ. ਆਈ. ਰੈਜੀਮੈਂਟ ਅੰਬਾਲਾ ਦੇ ਸੂਬੇਦਾਰ ਜਸਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਸਾਬਕਾ ਸੈਨਿਕਾਂ, ਨਾਰੀਆਂ ਨੂੰ ਪੈਨਸ਼ਨ ਅਤੇ ਹੋਰ ਕਾਰਜਾਂ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਗਿਆ। ਇਸ ਮੌਕੇ ਸੂਬੇਦਾਰ ਜਸਪਾਲ ਸਿੰਘ ਨੇ ਸਾਬਕਾ ਸੈਨਿਕਾਂ ਨੂੰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ। ਇਸ ਸਮਾਗਮ ਵਿਚ ਕਰਨਲ ਬਾਬੂ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਅੰਬਾਲਾ ਤੋਂ ਆਈ 7 ਸਿੱਖ ਐਲ. ਆਈ ਰੈਜੀਮੈਂਟ ਦੀ ਟੀਮ ਨੇ ਸਾਬਕਾ ਸੈਨਿਕਾਂ ਦੇ ਡੀ. ਆਈ. ਏ ਵੀ ਫਾਰਮ ਭਰੇ ਅਤੇ ਵਿਸ਼ਵਾਸ ਦੁਆਇਆ ਕਿ ਭਵਿੱਖ ਵਿਚ ਪੈਨਸ਼ਨ ਅਦਾਲਤਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ। ਇਸ ਮੌਕੇ ਗੁਰਚਰਨ ਸਿੰਘ, ਸੂਬੇਦਾਰ ਹਰਭਜਨ ਸਿੰਘ, ਕੈਪਟਨ ਨਿਰਮਲ ਸਿੰਘ, ਹੌਲਦਾਰ ਬਲਜਿੰਦਰ ਸਿੰਘ, ਹੌਲਦਾਰ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।