ਆਕਲੈਂਡ ਸਕੂਲ ਦੇ ਵਿਦਿਆਰਥੀ ਨੇ ਆਈਲੈੱਟਸ ਲਿਸਨਿੰਗ ’ਚੋਂ ਕੀਤੇ 9 ਬੈਂਡ ਹਾਸਲ
Friday, Jan 25, 2019 - 09:27 AM (IST)

ਮੋਗਾ (ਰੋਮੀ, ਬੀ.ਐਨ.472/1)-ਸਥਾਨਕ ਕਸਬੇ ’ਚ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਆਕਲੈਂਡ ਗਰਾਮਰ ਸੀਨੀਅਰ ਸੰਕੈਡਰੀ ਸਕੂਲ ਜੋ ਕਿ ਪਡ਼੍ਹਾਈ ਦੇ ਖੇਤਰ ਵਿਚ ਇਲਾਕੇ ਦੀ ਲੰਮੇ ਸਮੇਂ ਤੋਂ ਸੇਵਾ ਕਰ ਰਹੀ ਹੈ ਤੇ ਇਸ ਸੰਸਥਾ ਦੇ ਵਿਦਿਆਰਥੀ ਪਡ਼੍ਹਾਈ ਦੇ ਨਾਲ-ਨਾਲ ਆਈਲੈੱਟਸ ’ਚੋਂ ਚੰਗੇ ਬੈਂਡ ਹਾਸਲ ਕਰ ਕੇ ਸੰਸਥਾ ਤੇ ਮਾ-ਬਾਪ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸੇ ਕਡ਼ੀ ਨੂੰ ਅੱਗੇ ਤੋਰਦਿਆਂ ਸੰਸਥਾ ਦੇ 11ਵੀਂ ਜਮਾਤ ’ਚ ਪਡ਼੍ਹਦੇ 15 ਸਾਲ ਦੇ ਵਿਦਿਆਰਥੀ ਸ਼ਹਿਬਾਜ਼ ਸਿੰਘ ਵਾਸੀ ਕੋਟ ਈਸੇ ਖਾਂ ਨੇ ਲਿਸਨਿੰਗ ’ਚੋਂ 9 ਬੈਂਡ ਤੇ ਓਵਰਆਲ 7.5 ਬੈਂਡ ਹਾਸਲ ਕਰ ਕੇ ਇਕ ਵਾਰ ਫਿਰ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮਾਸਟਰ ਕੇਵਲ ਸਿੰਘ ਅਤੇ ਸਵੱਪਨਿਲ ਸ਼ਰਮਾ ਨੇ ਦੱਸਿਆ ਕਿ ਪਿਛਲੇ ਹਫਤੇ ਵੀ ਸੰਸਥਾ ਦੇ ਕਈ ਵਿਦਿਆਰਥੀਆਂ ਜਿਨ੍ਹਾਂ ਵਿਚ ਰੀਆ ਟੱਕਰ ਪੁੱਤਰੀ ਚੰਨ ਟੱਕਰ ਨੇ 6.5 ਬੈਂਡ, ਸਿਮਰਜੀਤ ਕੌਰ ਅਕਾਲੀਆਂ ਵਾਲਾ ਨੇ 6.0 ਬੈਂਡ, ਰਾਜਦੀਪ ਕੌਰ ਬਾਜੇਕੇ 6.0 ਬੈਂਡ, ਪ੍ਰਭਜੋਤ ਕੌਰ ਪੁੱਤਰੀ ਜਗਤਾਰ ਸਿੰਘ ਨੇ 6.5 ਬੈਂਡ ਅਤੇ ਵੀਰਪਾਲ ਕੌਰ ਮੱਲੂਬਾਣੀਆ ਨੇ ੳਵਰਆਲ 6.0 ਬੈਂਡ ਹਾਸਲ ਕੀਤੇ ਸਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜੋਗਿੰਦਰਪਾਲ ਸ਼ਰਮਾ, ਸੁਰਿੰਦਰਪਾਲ ਸ਼ਰਮਾ, ਪ੍ਰਿੰਸੀਪਲ ਮੈਡਮ ਸੋਮਾ ਅਚਾਰੀਆ, ਮਾਸਟਰ ਕੇਵਲ ਸਿੰਘ, ਸਵੱਪਨਿਲ ਸ਼ਰਮਾ, ਮੈਡਮ ਸੰਦੀਪ ਕੌਰ ਭੁੱਲਰ, ਮੈਡਮ ਊਸ਼ਾ ਸ਼ਰਮਾ, ਸੀਮਾ ਨਾਗਪਾਲ, ਕਲਰਕ ਸੁਖਵਿੰਦਰ ਸਿੰਘ ਤੇ ਮੈਡਮ ਸ਼ਾਂਤੀ ਨੇ ਵਧੀਆ ਬੈਂਡ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਵਧਾਈ ਦਿੱਤੀ।