ਕ੍ਰਿਕਟ ਮੁਕਾਬਲਿਆਂ ’ਚ ਵਿਦਿਆਰਥੀਆਂ ਮਾਰੀਆਂ ਮੱਲਾਂ
Thursday, Jan 24, 2019 - 09:24 AM (IST)

ਮੋਗਾ (ਗਰੋਵਰ)-ਜ਼ਿਲਾ ਪੱਧਰੀ ਕ੍ਰਿਕਟ ਮੁਕਾਬਲਿਆਂ ’ਚ ਪਾਥਵੇਅਜ਼ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਮੁਕਾਬਲੇ ਮੋਗਾ ਜ਼ਿਲੇ ਦੇ ਡੀ.ਐੱਮ. ਕਾਲਜ ਦੇ ਸਟੇਡੀਅਮ ਵਿਖੇ ਹੋਏ, ਜੋ ਅੰਡਰ-14 ਅਤੇ ਅੰਡਰ-17 ਦੇ ਕਰਵਾਏ ਗਏ। ਭਾਰਤ ਦੇ ਪੰਜਾਬ ਸਟੇਟ ਦੇ ਅਲੱਗ-ਅਲੱਗ ਜ਼ਿਲਿਆਂ ਜਿਵੇਂ ਕਿ ਮੋਗਾ, ਬਠਿੰਡਾ, ਮੁਕਤਸਰ, ਰੋਪਡ਼, ਮੋਹਾਲੀ, ਲੁਧਿਆਣਾ ਆਦਿ ਦੀਆਂ ਟੀਮਾਂ ਨੇ ਇਨ੍ਹਾਂ ਮੁਕਾਬਲਿਆਂ ’ਚ ਭਾਗ ਲਿਆ। ਅੰਡਰ-14 ’ਚ ਪਾਥਵੇਅਜ਼ ਗਲੋਬਲ ਸਕੂਲ ਦੀ ਲਡ਼ਕਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ’ਚ ਪਾਥਵੇਅਜ਼ ਗਲੋਬਲ ਸਕੂਲ ਦੀ ਲਡ਼ਕਿਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ ਮੱਲਾਂ ਮਾਰੀਆਂ। ਸਕੂਲ ਡਾਇਰੈਕਟਰ ਪ੍ਰਿੰਸੀਪਲ ਬੀ.ਐੱਲ. ਵਰਮਾ ਨੇ ਬੱਚਿਆਂ ਦੀ ਸਖਤ ਮਿਹਨਤ ਨੂੰ ਦੇਖਦਿਆਂ ਬਹੁਤ ਮਾਣ ਮਹਿਸੂਸ ਕੀਤਾ। ਪਾਥਵੇਅਜ਼ ਗਲੋਬਲ ਸਕੂਲ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰੈਜ਼ੀਡੈਂਟ ਡਾ. ਅਨਿਲਜੀਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੋਂਧ ਆਦਿ ਨੇ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕੀਤੀ।