‘ਵਿਸ਼ਵ ਗਰਲਜ਼ ਚਾਈਲਡ ਡੇ’ ਮਨਾਇਆ

Thursday, Jan 24, 2019 - 09:24 AM (IST)

‘ਵਿਸ਼ਵ ਗਰਲਜ਼ ਚਾਈਲਡ ਡੇ’ ਮਨਾਇਆ
ਮੋਗਾ (ਬਿੰਦਾ)-‘ਵਿਸ਼ਵ ਗਰਲਜ਼ ਚਾਈਲਡ ਡੇ’ ਮੋਗਾ ਜ਼ਿਲੇ ਦੇ ਪਿੰਡਾਂ ਗੁਲਾਬ ਸਿੰਘ ਵਾਲਾ, ਮਾਣੂੰਕੇ ਅਤੇ ਸਮਾਧ ਭਾਈ ਵਿਖੇ ਮਨਾਇਆ ਗਿਆ। ਇਸ ਮੌਕੇ ਪਿੰਡ ਸਮਾਧ ਭਾਈ ਦੀ ਧਰਮਸ਼ਾਲਾ ਤੇ ਆਂਗਣਵਾਡ਼ੀ ਸੈਂਟਰਾਂ ’ਚ ਲੜਕੀਆਂ ਦਾ ਸਾਂਝਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਹਕੀਮ, ਸੁਪਰਵਾਈਜ਼ਰ ਮਹਿੰਦਰ ਕੌਰ ਤੇ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਔਰਤ ਬਿਨਾਂ ਸੰਸਾਰ ਦੀ ਕਲਪਨਾ ਨਹੀਂ ਹੋ ਸਕਦੀ। ਉਨ੍ਹਾਂ ਔਰਤਾਂ ਦੀ ਜੀਵਨ ਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਪਿਆਂ ਦਾ ਓਨਾ ਖਿਆਲ ਲਡ਼ਕੇ ਨਹੀਂ ਰੱਖਦੇ, ਜਿੰਨਾ ਖਿਆਲ ਲਡ਼ਕੀਆਂ ਰੱਖਦੀਆਂ ਹਨ। ਇਸ ਸਮੇਂ ਹਾਜ਼ਰ ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਤੋਂ ਕੇਕ ਕਟਾ ਕੇ ਸਭ ਨੂੰ ਵੰਡਿਆ ਗਿਆ। ਇਸ ਮੌਕੇ ਸਰਪੰਚ ਨਿਰਮਲ ਸਿੰਘ ਗੋਲਾ, ਸਰਪੰਚ ਗੁਰਮੇਲ ਸਿੰਘ ਭੋਲਾ, ਸਰਪੰਚ ਸ਼ਰਨਜੀਤ ਕੌਰ, ਸਰਪੰਚ ਅਮਨਪ੍ਰੀਤ ਕੌਰ, ਕਿਰਨਜੀਤ ਕੌਰ ਗੁਲਾਬ ਸਿੰਘ ਵਾਲਾ, ਪਰਮਜੀਤ ਕੌਰ, ਜਸਪਾਲ ਕੌਰ, ਬਲਵਿੰਦਰ ਕੌਰ ਤੋਂ ਇਲਾਵਾ ਸਮੂਹ ਆਂਗਣਵਾਡ਼ੀ ਵਰਕਰਜ਼ ਅਤੇ ਆਸ਼ਾ ਵਰਕਰਜ਼ ਹਾਜ਼ਰ ਸਨ।

Related News