ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ ਵੈਨ ਪੁੱਜੀ ਮੋਗਾ ’ਚ
Wednesday, Jan 23, 2019 - 09:31 AM (IST)

ਮੋਗਾ (ਗੋਪੀ)-ਨਵਾਂ ਉੱਦਮ ਸ਼ੁਰੂ ਕਰਨ, ਸਵੈ-ਰੁਜ਼ਗਾਰ ਅਤੇ ਨਵੇਂ ਉਪਰਾਲੇ ਵਿੱਢਣ ਸਬੰਧੀ ਸੂਬਾ ਸਰਕਾਰ ਦੀ ਨੀਤੀ ਬਾਰੇ ਪਡ਼੍ਹੇ-ਲਿਖੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਯਤਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ ਵੈਨ ਜ਼ਿਲਾ ਮੋਗਾ ਵਿਖੇ ਲਾਲਾ ਲਾਜ਼ਪਤ ਰਾਏ ਇੰਸਟੀਚਿਉਟ ਆਫ ਇੰਜ਼ਨੀਅਰਿੰਗ ਅਤੇ ਟੈਕਨਾਲੋਜ਼ੀ, ਘੱਲ ਕਲਾਂ ਵਿਖੇ ਪਹੁੰਚੀ। ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਪੁੱਜੀ ਇਸ ਵੈਨ ਨੂੰ ਜ਼ਿਲਾ ਪ੍ਰਸ਼ਾਸਨ ਦੀ ਤਰਫੋ ਸਹਾਇਕ ਕਮਿਸ਼ਨਰ (ਜ਼) ਲਾਲ ਵਿਸ਼ਵਾਸ ਬੈਸ, ਪੀ. ਸੀ. ਐੱਸ. ਸਮੇਤ ਗੁਰਜੰਟ ਸਿੰਘ ਸਿੱਧੂ ਜਨਰਲ ਮੈਨੇਜਰ, ਰਾਜਨ ਅਰੋਡ਼ਾ ਉੱਚ ਉਦਯੋਗਿਕ ਉੱਨਤੀ ਅਫਸਰ ਅਤੇ ਨਿਰਮਲ ਸਿੰਘ ਬਲਾਕ ਪੱਧਰ ਪ੍ਰਸਾਰ ਅਫਸਰ ਜ਼ਿਲਾ ਉਦਯੋਗ ਕੇਂਦਰ, ਮੋਗਾ ਸਮੇਤ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਟੈਕਨਾਲੋਜ਼ੀ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਸਿੱਧੂ, ਰਾਜ਼ਦੀਪ ਸਿੰਘ, ਟ੍ਰੇਨਿੰਗ ਅਤੇ ਪਲੇਸਮੈਟ ਅਫਸਰ ਕਮ-ਨੌਡਲ ਅਫਸਰ ਵਲੋਂ ਜੀ ਆਇਆ ਕੀਤਾ ਗਿਆ। ਇਸ ਸਮੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਲਾਲ ਵਿਸ਼ਵਾਸ਼ ਬੈਂਸ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਵੱਡਮੁੱਲੇ ਇੰਨੋਵੇਟਿਵ ਵਿਚਾਰਾਂ ਨਾਲ ਸਟਾਰਟ-ਅੱਪ ਅਧੀਨ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਮਦਦ ਨਾਲ ਆਪਣੇ ਸ਼ੁਰੂਆਤੀ ਸੁਪਨਿਆਂ ਨੂੰ ਸਮਝਦੇ ਹੋਏ ਇਸ ਸਕੀਮ ਦੀ ਸਹਾਇਤਾਂ ਨਾਲ ਆਪਣੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾ ਸਕਣਗੇ। ਇਹ ਯਾਤਰਾ ਨਾ ਸਿਰਫ ਨਵ ਸ਼ੁਰੂਆਤੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਫੌਕਲ ਪੁਆਇੰਟ, ਮੋਗਾ ਤੋਂ ਮੈਸ. ਮਾਧੌ ਐਗਰੋ ਇੰਡਸਟਰੀ ਅਤੇ ਮੈਸ. ਝੰਡੇਆਣਾ ਐਗਰੋ ਇੰਡਸਟਰੀਜ਼ ਦੇ ਉਦਯੋਗਪਤੀ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਹਿੱਤ ਪਹੁੰਚੇ।