ਖਿਡਾਰੀਆਂ ਨੇ ਰੂਰਲ ਖੇਡ ਟੂਰਨਾਮੈਂਟ ’ਚ ਮਾਰੀਆਂ ਮੱਲਾਂ

Wednesday, Jan 23, 2019 - 09:31 AM (IST)

ਖਿਡਾਰੀਆਂ ਨੇ ਰੂਰਲ ਖੇਡ ਟੂਰਨਾਮੈਂਟ ’ਚ ਮਾਰੀਆਂ ਮੱਲਾਂ
ਮੋਗਾ (ਗੋਪੀ)-ਯੂਥ ਰੂਰਲ ਗੇਮਜ ਅਤੇ ਸਪੋਰਟਸ ਐਸੋਸੀਏਸ਼ਨ ਪੰਜਾਬ ਇਕਾਈ ਮੋਗਾ ਵੱਲੋਂ ਸਥਾਨਕ ਸ਼ਹਿਰ ਦੇ ਡੀ. ਐੱਮ. ਕਾਲਜ ਮੈਦਾਨ ਵਿਖੇ 20 ਤੋਂ 22 ਜਨਵਰੀ ਤੱਕ ਕਰਵਾਏ 5ਵੇਂ ਤਿੰਨ ਰੋਜ਼ਾ ਟੂਰਨਾਮੈਂਟ ’ਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਜਿੱਤ ਹਾਸਲ ਕਰ ਸਕੂਲ ਦੇ ਨਾਮ ਨੂੰ ਚਾਰ ਚੰਨ੍ਹ ਲਾਏ ਹਨ। ਅੱਜ ਟੂਰਨਾਮੈਂਟ ’ਚ ਇਨਾਮ ਜਿੱਤਣ ਵਾਲੀ ਟੀਮ ਦਾ ਸਕੂਲ ਪੁੱਜਣ ’ਤੇ ਸੁਆਗਤ ਕਰਦਿਆਂ ਸਕੂਲ ਚੇਅਰਮੈਨ ਸੁਭਾਸ਼ ਪਲਤਾ ਅਤੇ ਪ੍ਰਿੰਸੀਪਲ ਭਾਵਨਾ ਅਰੋਡ਼ਾ ਨੇ ਦੱਸਿਆ ਕਿ ਮੋਗਾ ਵਿਖੇ ਹੋਏ ਇਸ ਤਿੰਨ ਰੋਜ਼ਾ ਟੂਰਨਾਮੈਂਟ ’ਚ ਸਕੂਲ ਦੇ ਅੰਡਰ-14 ਟੀਮ ’ਚ 12 ਖਿਡਾਰੀਆਂ ਅਤੇ ਅੰਡਰ-17 ਟੀਮ ’ਚ 13 ਖਿਡਾਰੀਆਂ ਨੇ ਹਿੱਸਾ ਲੈਕੇ ਖੇਡ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਮੁਕਾਬਲਿਆਂ ’ਚ ਅੰਡਰ-14 ਦੇ ਖਿਡਾਰੀਆਂ ਨੇ ਕ੍ਰਿਕੇਟ ਖੇਡ ’ਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਅਤੇ ਟਰਾਫੀ ਹਾਸਲ ਕੀਤਾ। ਸਕੂਲ ਦੇ ਕ੍ਰਿਕੇਟ ਕੋਚ ਸੁਖਚੈਨ ਸਿੰਘ ਦੀ ਅਗਵਾਈ ’ਚ ਗਏ ਉਕਤ ਖਿਡਾਰੀਆਂ ਨੇ ਜਿੱਤ ਹਾਸਲ ਕੀਤੀ। ਅੰਤ ’ਚ ਸਕੂਲ ਮੈਨੇਜਮੈਂਟ ਅਧਿਕਾਰੀ ਮੈਡਮ ਸ਼ਿਵਾਲੀ ਅਰੋਡ਼ਾ, ਦਵਿੰਦਰਪਾਲ ਪਲਤਾ, ਕਿਰਨਦੀਪ ਪਲਤਾ, ਅਮਿਤ ਪਲਤਾ, ਸ਼ਰੇਆ ਪਲਤਾ (ਸਾਰੇ ਡਾਇਰੈਕਟਰਜ) ਨੇ ਉਕਤ ਖਿਡਾਰੀਆਂ ਅਤੇ ਕੋਚ ਨੂੰ ਵਧਾਈ ਦਿੱਤੀ।

Related News