ਲਾਇਨਜ਼ ਕਲੱਬ ਨੇ ਜ਼ਰੂਰਤਮੰਦ ਬੱਚਿਆਂ ਨੂੰ ਵੰਡੇ ਗਰਮ ਕੱਪਡ਼ੇ
Tuesday, Jan 22, 2019 - 09:58 AM (IST)

ਮੋਗਾ (ਗੋਪੀ ਰਾਊਕੇ)-ਲਾਇਨ ਦਰਸ਼ਨ ਲਾਲ ਗਰਗ ਪ੍ਰਧਾਨ ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੀ ਅਗਵਾਈ ’ਚ ਗੌਰਮਿੰਟ ਪ੍ਰਾਇਮਰੀ ਸਕੂਲ ਡਗਰੂ ਦੇ 50 ਜ਼ਰੂਰਤਮੰਦ ਵਿਦਿਆਰਥੀਆਂ ਨੂੰ ਗਰਮ ਕੱਪਡ਼ੇ ਵੰਡੇ ਗਏ। ਲਾਇਨਜ਼ ਕਲੱਬ ਮੋਗਾ ਵਿਸ਼ਾਲ ਸਮੇਂ-ਸਮੇਂ ’ਤੇ ਸਮਾਜਕ ਕੰਮਾਂ ’ਚ ਆਪਣਾ ਯੋਗਦਾਨ ਪਾਉਂਦੇ ਰਹਿੰਦਾ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ, ਡਗਰੂ ਪਿੰਡ ਦੇ ਪਤਵੰਤੇ ਸੱਜਣ, ਲਾਇਨਜ਼ ਕਲੱਬ ਮੋਗਾ ਦੇ ਮੈਂਬਰ ਰਾਕੇਸ਼ ਜੈਸਵਾਲ, ਵਿਨੋਦ ਬਾਂਸਲ, ਦਵਿੰਦਰਪਾਲ ਸਿੰਘ, ਦੀਪਕ ਜਿੰਦਲ, ਦੀਪਕ ਤਾਇਲ, ਰਾਜਨ ਗਰਗ, ਰਵਿੰਦਰ ਸੀ. ਏ., ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।