ਐੱਸ. ਬੀ. ਆਰ. ਐੱਸ.’ਚ ਬੱਚਿਆਂ ਦੇ ਦਾਖਲੇ ਲਈ ਮਾਪਿਆਂ ’ਚ ਭਾਰੀ ਉਤਸ਼ਾਹ

Tuesday, Jan 22, 2019 - 09:57 AM (IST)

ਐੱਸ. ਬੀ. ਆਰ. ਐੱਸ.’ਚ ਬੱਚਿਆਂ ਦੇ ਦਾਖਲੇ  ਲਈ ਮਾਪਿਆਂ ’ਚ ਭਾਰੀ ਉਤਸ਼ਾਹ
ਮੋਗਾ (ਗੋਪੀ ਰਾਊਕੇ)-ਮਾਲਵਾ ਖੇਤਰ ਦੀ ਉੱਚ ਪੱਧਰੀ ਵਿਦਿਅਕ ਸੰਸਥਾ ਐੱਸ.ਬੀ.ਆਰ.ਐੱਸ. ਗੁਰੂਕੁਲ ਮਹਿਣਾ, ਜੋ ਵਿਦਿਆਰਥੀਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਨਿਪੁੰਨ ਬਣਾ ਰਹੀ, ’ਚ ਬੱਚਿਆਂ ਦੇ ਦਾਖਲੇ ਨੂੰ ਲੈ ਕੇ ਮਾਪਿਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਕੂਲ ਵੱਲੋਂ ਜਿੱਥੇ ਆਪਣੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਹੈ, ਉੱਥੇ ਹੀ ਵੱਖ-ਵੱਖ ਖੇਡਾਂ ਜਿਵੇਂ ਕਿ ਵਾਲੀਬਾਲ, ਫੁੱਟਬਾਲ, ਸਵਿਮਿੰਗ, ਘੋਡ਼ਸਵਾਰੀ ਦੀ ਟਰੇਨਿੰਗ ਲਈ ਮਾਹਿਰ ਕੋਚਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਸਕੂਲ ਪ੍ਰਿੰਸੀਪਲ ਧਵਨ ਕੁਮਾਰ ਨੇ ਦੱਸਿਆ ਕਿ ਸਾਲ 2018-19 ਦੌਰਾਨ ਗੁਰੂਕੁਲ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿਚ ਜ਼ਿਲਾ ਪੱਧਰ, ਰਾਜ ਪੱਧਰ, ਰਾਸ਼ਟਰ ਪੱਧਰ ਤੇ ਅੰਤਰਰਾਸ਼ਟਰੀ ਪੱਧਰ ’ਤੇ 260 ਤੋਂ ਵੱਧ ਮੈਡਲ ਹਾਸਲ ਕਰਨ ਵਿਚ ਕਾਮਯਾਬ ਰਹੇ ਹਨ। ਸਕੂਲ ਦੇ ਪ੍ਰੀ-ਪ੍ਰਾਇਮਰੀ ਬਲਾਕ ਦੀ ਨਵ ਉਸਾਰੀ ਕਰ ਕੇ ਓਕਵੇ ਕਿਡਜ਼ ਸਕੂਲ ਦਾ ਨਾਂ ਦਿੱਤਾ ਗਿਆ, ਜੋ ਕਿ ਨਵੇਂ ਵਿੱਦਿਅਕ ਵਰ੍ਹੇ ਤੋਂ ਭਾਰਤ ਦੀ ਟੌਪ ਦੀ ਐਜੂਕੇਸ਼ਨਲ ਕੰਪਨੀ ਨੈਕਸਟ ਐਜੂਕੇਸ਼ਨ ਦੀ ਅਗਵਾਈ ਹੇਠ ਚਲਾਇਆ ਜਾਵੇਗਾ, ਜਿਸ ਨੂੰ ਲੈ ਕੇ ਮਾਪੇ ਬਹੁਤ ਖੁਸ਼ ਨਜ਼ਰ ਆ ਰਹੇ ਹਨ ਤੇ ਉਹ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਗੁਰੂਕੁਲ ਦੇ ਓਕਵੇ ਕਿਡਜ਼ ਸਕੂਲ ਵਿਚ ਭੇਜਣ ਲਈ ਉਤਸਕ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਲਡ਼ਕੇ ਤੇ ਲਡ਼ਕੀਆਂ ਦੇ ਹੋਸਟਲ ਵਿਚ ਵੀ ਜ਼ਰੂਰਤ ਅਨੁਸਾਰ ਤਬਦੀਲੀ ਕਰ ਕੇ ਵਿਦਿਆਰਥੀਆਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।

Related News