ਹਰ ਪਿੰਡ ਨੂੰ ਸ਼ਹਿਰ ਵਾਂਗ ਚਮਕਾ ਕੇ ਛੱਡਾਂਗੇ : ਵਿਧਾਇਕ ਬਰਾਡ਼

Tuesday, Jan 22, 2019 - 09:57 AM (IST)

ਹਰ ਪਿੰਡ  ਨੂੰ ਸ਼ਹਿਰ  ਵਾਂਗ ਚਮਕਾ ਕੇ ਛੱਡਾਂਗੇ : ਵਿਧਾਇਕ ਬਰਾਡ਼
ਮੋਗਾ (ਰਾਕੇਸ਼)-îਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਪਿੰਡਾਂ ਦੇ ਵਿਕਾਸ ਲਈ 5 ਕਰੋਡ਼ ਰੁਪਏ ਦੀ ਗ੍ਰਾਂਟ ਦੇਣ ਲਈ ਅੱਜ ਸੁਭਾਸ਼ ਅਨਾਜ ਮੰਡੀ ਵਿਖੇ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਵਰੇਜ, ਧਰਮਸ਼ਾਲਾ, ਗਲੀਆਂ, ਨਾਲੀਆਂ, ਪੁਲੀਆਂ ਲਈ ਹਰ ਪਿੰਡ ਨੂੰ ਗ੍ਰਾਂਟ ਦਿੱਤੀ ਜਾਵੇਗੀ। ਇਸ ਲਈ ਪਿੰਡਾਂ ਦੀਆਂ ਪੰਚਾਇਤਾਂ ਵਿਕਾਸ ਕਾਰਜਾਂ ਲਈ ਡਟ ਜਾਣ। 10 ਸਾਲ ਬਾਅਦ ਪਿੰਡਾਂ ਦੇ ਵਿਕਾਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਲਈ ਹਰੇਕ ਪੰਚਾਇਤ ਮਿਲੇ ਫੰਡ ਨੂੰ ਸਹੀ ਤਰ੍ਹਾਂ ਨਾਲ ਵਰਤੋਂ ਕਰੇ। ਹਰ ਪਿੰਡ ਨੂੰ ਸ਼ਹਿਰ ਵਾਂਗ ਚਮਕਾ ਕੇ ਛੱਡਾਂਗੇ ਕਿਉਂਕਿ ਪਿੰਡਾਂ ਦੇ ਲੋਕ ਵਿਕਾਸ ਅਤੇ ਸਹੂਲਤਾਂ ਪੱਖੋਂ ਵਾਂਝੇ ਰਹੇ ਹਨ ਪਰ ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਕਿਸਾਨਾਂ, ਗਰੀਬਾਂ, ਮਜ਼ਦੂਰਾਂ ਅਤੇ ਸ਼ਹਿਰੀਆਂ ਲਈ ਲਾਹੇਵੰਦ ਸਕੀਮਾਂ ਸ਼ੁਰੂ ਕੀਤੀਆਂ ਹਨ। ਪਿੰਡਾਂ ਅੰਦਰ ਡੇਅਰੀ ਫਾਰਮ ਖੋਲ੍ਹਣ ਲਈ ਸਰਕਾਰ ਵੱਲੋਂ ਵਿਸ਼ੇਸ਼ ਗ੍ਰਾਂਟ ਸ਼ੁਰੂ ਕੀਤੀ ਗਈ ਹੈ, ਜਿਸ ਦਾ ਕਿਸਾਨਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਗੁਰਚਰਨ ਸਿੰਘ ਚੀਦਾਂ, ਗੁਰਚਰਨ ਸਿੰਘ ਸਮਾਧ ਭਾਈ, ਜਗਸੀਰ ਸਿੰਘ ਕਾਲੇਕੇ, ਪੰਨਾ ਸੰਘਾ, ਸੁਰਿੰਦਰ ਸ਼ਿੰਦਾ, ਰੂਪਾ ਫੂਲੇਵਾਲਾ, ਦਵਿੰਦਰ ਸਿੰਘ ਗੋਗੀ, ਤੇਜਾ ਮਾਡ਼ੀ, ਜਗਦੇਵ ਸਿੰਘ ਸੇਖਾ, ਗੋਪੀ ਪੀ. ਏ., ਪ੍ਰਿੰਸ ਹਰੀਏਵਾਲਾ, ਕੁਲਵਿੰਦਰ ਸਿੰਘ ਕਿੰਦਾ, ਗੁਰਤੇਜ ਗੱਜਣ ਵਾਲਾ, ਬਿੱਲਾ ਰੋਡੇ, ਗਗਨ ਨਿਗਾਹਾ, ਰਾਜ ਕਮਲ ਲੂੰਬਾ, ਮੇਜਰ ਸਿੰਘ ਬੁੱਧ ਸਿੰਘ ਵਾਲਾ, ਲੇਖ ਰਾਜ ਪੱਪੂ, ਗੁਰਦੀਪ ਸਿੰਘ ਬਰਾਡ਼, ਬਿੱਟੂ ਮਿੱਤਲ ਅਤੇ ਹੋਰ ਵੱਡੀ ਗਿਣਤੀ ਵਰਕਰ ਸ਼ਾਮਲ ਸਨ।

Related News