ਗੁਰਦੀਪ ਰੌਂਤਾ ਅਕਾਲੀ ਦਲ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਬਣੇ

Monday, Jan 21, 2019 - 09:40 AM (IST)

ਗੁਰਦੀਪ ਰੌਂਤਾ ਅਕਾਲੀ ਦਲ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਬਣੇ
ਮੋਗਾ (ਬਾਵਾ, ਜਗਸੀਰ)– ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੀਪ ਸਿੰਘ ਰੌਂਤਾ ਨੂੰ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਪੱਤਰ ਦੇਣ ਸਮੇਂ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮਿਹਨਤੀ ਵਰਕਰਾਂ ਨਾਲ ਚਟਾਨ ਵਾਂਗ ਖਡ਼੍ਹਾ ਹੈ। ਇਸ ਨਿਯੁਕਤੀ ਤੋਂ ਬਾਅਦ ਪ੍ਰਧਾਨ ਗੁਰਦੀਪ ਸਿੰਘ ਰੌਂਤਾ ਨੇ ਕਿਹਾ ਕਿ ਇਸ ਨਿਯੁਕਤੀ ’ਤੇ ਲੋਪੋਂ ਸੰਪ੍ਰਦਾਇ ਦੇ ਮੁੱਖ ਸੇਵਾਦਾਰ ਭਗੀਰਥ ਸਿੰਘ ਲੋਪੋਂ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਸਿਫਾਰਸ਼ ’ਤੇ ਉਨ੍ਹਾਂ ਨੂੰ ਹਰ ਵਾਰ ਪਹਿਲ ਦੇ ਆਧਾਰ ’ਤੇ ਅਹੁਦਾ ਦਿੱਤਾ ਜਾਂਦਾ ਹੈ। ਉਨ੍ਹਾਂ ਜਿਥੇ ਤੀਰਥ ਸਿੰਘ ਮਾਹਲਾ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨਾਲ ਲਖਵਿੰਦਰ ਸਿੰਘ ਕਾਕਾ ਨੂੰ ਜ਼ਿਲਾ ਜਨਰਲ ਸਕੱਤਰ, ਸੂਬਾ ਸਿੰਘ ਰੌਂਤਾ ਨੂੰ ਜ਼ਿਲਾ ਮੀਤ ਪ੍ਰਧਾਨ, ਹਰਦੇਵ ਸਿੰਘ ਸੰਧੂ ਨੂੰ ਜ਼ਿਲਾ ਜਥੇਬੰਧਕ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਖਣਮੁੱਖ ਭਾਰਤੀ ਸਾਬਕਾ ਚੇਅਰਮੈਨ, ਨੈਬ ਸਿੰਘ ਢਿੱਲੋਂ ਇਕਾਈ ਪ੍ਰਧਾਨ, ਗੁਰਜੰਟ ਸਿੰਘ ਰੌਂਤਾ ਸਾਬਕਾ ਚੇਅਰਮੈਨ, ਮਨਜੀਤ ਸਿੰਘ ਬੁੱਟਰ ਸਾਬਕਾ ਚੇਅਰਮੈਨ, ਮੋਹਨ ਲਾਲ ਰੌਂਤਾ ਸਾਬਕਾ ਮੈਂਬਰ, ਨੰਦ ਸਿੰਘ ਸਾਬਕਾ ਸਰਪੰਚ ਡਗਰੂ, ਸਤਵੰਤ ਸੱਤਾ ਮੀਨੀਆ ਮੁਰੱਬਿਆਂ ਵਾਲਾ, ਸਿਮਰਾ ਮਾਨ, ਅਵਤਾਰ ਸਿੰਘ ਤਾਰੀ, ਤ੍ਰਿਲੋਚਨ ਸਿੰਘ ਲੋਪੋਂ ਪੰਚ ਆਦਿ ਹਾਜ਼ਰ ਸਨ।

Related News