ਟ੍ਰੈਫਿਕ ਜਾਮ ਨੇ ਵਿਰਾਟ ਰੂਪ ਕੀਤਾ ਧਾਰਨ

Monday, Jan 21, 2019 - 09:40 AM (IST)

ਟ੍ਰੈਫਿਕ ਜਾਮ ਨੇ ਵਿਰਾਟ ਰੂਪ ਕੀਤਾ ਧਾਰਨ
ਮੋਗਾ (ਰਾਕੇਸ਼, ਅਜੇ)-ਕਸਬੇ ਅੰਦਰ ਟ੍ਰੈਫਿਕ ਜਾਮ ਨੇ ਅੱਜ ਦੁਪਹਿਰ ਸਮੇਂ ਵਿਰਾਟ ਰੂਪ ਧਾਰਨ ਕਰ ਲਿਆ, ਜਿਸ ਕਾਰਨ ਲੰਬੇ ਰੂਟ ਦੀਆਂ ਬੱਸਾਂ ਤੇ ਪ੍ਰਾਈਵੇਟ ਵ੍ਹੀਕਲਾਂ ਨੂੰ ਲਿੰਕ ਸਡ਼ਕਾਂ ਰਾਹੀਂ ਜਾਣਾ ਪਿਆ। ਸਥਾਨਕ ਮੋਗਾ ਤੇ ਕੋਟਕਪੂਰਾ ਰੋਡ ਦੋਵਾਂ ਪਾਸੇ ਕਰੀਬ ਦੋ ਕਿਲੋਮੀਟਰ ਤੱਕ ਵ੍ਹੀਕਲਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਟ੍ਰੈਫਿਕ ਪੁਲਸ ਕਰਮਚਾਰੀਆਂ ਦੀਆਂ ਡਿਊਟੀਆਂ ਬਾਹਰ ਲੱਗਣ ਕਾਰਨ ਚੌਕ ’ਚ ਟ੍ਰੈਫਿਕ ਕੰਟਰੋਲ ਲਈ ਗੰਭੀਰ ਸਮੱਸਿਆ ਖਡ਼੍ਹੀ ਹੋ ਗਈ ਸੀ, ਜਿਸ ਕਾਰਨ ਵ੍ਹੀਕਲਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਡ਼ਕਾਂ ’ਤੇ ਹੋਏ ਨਾਜਾਇਜ਼ ਕਬਜ਼ੇ ਟ੍ਰੈਫਿਕ ਸਮੱਸਿਆ ਦਾ ਕਾਰਨ ਹਨ।

Related News