ਵੋਟਾਂ ਸੰਬੰਧੀ ਸਲੋਗਨ ਲਿਖਣ ਮੁਕਾਬਲੇ ਕਰਵਾਏ
Wednesday, Jan 16, 2019 - 09:35 AM (IST)

ਮੋਗਾ (ਰਾਜਵੀਰ)-ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ- ਜ਼ਿਲਾ ਚੋਣ ਅਫਸਰ ਮੋਗਾ ਦੇ ਨਿਰਦੇਸ਼ਾਂ ਮੁਤਾਬਕ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗਡ਼੍ਹ ਜ਼ਿਲਾ ਮੋਗਾ ਵਿਖੇ ਇਲੈਕਟਰੋ ਲਿਟਰੇਸੀ ਕਲੱਬ ਵਲੋਂ ਰਾਸ਼ਟਰੀ ਵੋਟਰ ਦਿਵਸ ਨਾਲ ਸੰਬੰਧਤ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ, ਜਿਸ ’ਚ ਨਵੇਂ ਵੋਟਰਾਂ ਨੂੰ ਆਪਣੀਆਂ ਵੋਟਾਂ ਬਣਾਉਣ, ਵੋਟਰ ਲਿਸਟਾਂ ’ਚ ਗਲਤੀਆਂ ਨੂੰ ਦਰੁੱਸਤ ਕਰਵਾਉਣ ਆਦਿ ਬਾਰੇ ਪ੍ਰੇਰਨਾ ਬਣਾਏ ਗਏ। ਇਸ ਮੁਕਾਬਲੇ ’ਚ ਜਬਰਜੰਗ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ ਤੇ ਜਸਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਮੁਕਾਬਲੇ ਬਲਵਿੰਦਰ ਸਿੰਘ ਨੋਡਲ ਅਫਸਰ ਤੇ ਕਲੱਬ ਇੰਚਾਰਜ ਸੰਜੀਵ ਕੁਮਾਰ ਦੀ ਦੇਖ-ਰੇਖ ਹੇਠ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਵਿਦਿਆਰਥੀ ਤੇ ਸਮੂਹ ਸਟਾਫ ਮੈਂਬਰਜ਼ ਹਾਜ਼ਰ ਸਨ।