ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਚਾਰ-ਵਟਾਂਦਰਾ

Wednesday, Jan 16, 2019 - 09:34 AM (IST)

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਚਾਰ-ਵਟਾਂਦਰਾ
ਮੋਗਾ (ਰਾਕੇਸ਼)- ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਅੱਜ ਬਾਲ ਕ੍ਰਿਸ਼ਨ ਬਾਲੀ ਦੇ ਦਫਤਰ ਵਿਖੇ ਹੋਈ, ਜਿਸ ''ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ, ਜੋ 17 ਜਨਵਰੀ ਨੂੰ ਬਾਘਾਪੁਰਾਣਾ ਹਲਕੇ ਦੇ ਪਿੰਡਾਂ ਵੱਡਾ ਘਰ, ਨੱਥੂਵਾਲਾ, ਹਰੀਏਵਾਲਾ, ਮਾਹਲਾ, ਭਲੂਰ, ਲੰਡੇ ਸਮਾਲਸਰ, ਰੋਡੇ , ਰਾਜੇਆਣਾ, ਗਿੱਲ ਵਿਖੇ ਹੁੰਦੀ ਹੋਈ ਚੰਦ ਪੁਰਾਣਾ ਵਿਖੇ ਵਿਸ਼ਰਾਮ ਕਰੇਗੀ, ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਥੇਦਾਰ ਮਾਹਲਾ ਨੇ ਕਿਹਾ ਕਿ ਜਗ੍ਹਾ-ਜਗ੍ਹਾ ਸੰਗਤਾਂ ਵੱਲੋਂ ਗਰਮ ਜੋਸ਼ੀ ਨਾਲ ਇਸ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਧਾਰਮਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵਧ-ਚਡ਼੍ਹ ਕੇ ਇਸ ਯਾਤਰਾ ''ਚ ਸ਼ਾਮਲ ਹੋਣ । ਇਸ ਸਮੇਂ ਬਲਤੇਜ ਸਿੰਘ ਲੰਗੇਆਣਾ, ਅਮਰਜੀਤ ਸਿੰਘ ਮਾਣੂੰਕੇ, ਗੁਰਮੇਲ ਸਿੰਘ ਸੰਗਤਪੁਰਾ, ਜਗਮੋਹਨ ਸਿੰਘ ਬੀ.ਬੀ.ਸੀ., ਵਿੱਕੀ ਫੂਲੇਵਾਲੀਆ, ਸੁਖਦੀਪ ਸਿੰਘ ਰੋਡੇ, ਪਵਨ ਗੋਇਲ, ਰਣਝੀਤ ਝੀਤੇ, ਬਿਰਜ, ਸ਼ਿਵ ਸ਼ਰਮਾ, ਸੰਤ ਰਾਮ ਭੰਡਾਰੀ, ਬਲਜੀਤ ਸਿੰਘ, ਸੰਜੀਵ ਬਿੱਟੂ, ਬਲਜੀਤ ਸਿੰਘ, ਰਾਕੇਸ਼ ਤੋਤਾ, ਰਾਜਵੰਤ ਸਿੰਘ ਮਾਹਲਾ, ਜਗਸੀਰ ਸਿੰਘ ਲੰਗੇਆਣਾ, ਨੰਦ ਸਿੰਘ ਬਰਾਡ਼, ਪਵਨ ਢੰਡ, ਮੁਖਤਿਆਰ ਸਿੰਘ ਬਰਾਡ਼, ਮੁਕੰਦ ਸਿੰਘ, ਸੁਖਹਰਪ੍ਰੀਤ ਸਿੰਘ ਰੋਡੇ, ਦਵਿੰਦਰ ਚੀਕਾ ਅਤੇ ਹੋਰ ਸ਼ਾਮਲ ਸਨ।

Related News