5 ਰੋਜ਼ਾ ਟੀ. ਓ. ਟੀ. ਪ੍ਰੋਗਰਾਮ ਸਮਾਪਤ
Wednesday, Jan 16, 2019 - 09:34 AM (IST)

ਮੋਗਾ (ਗੋਪੀ ਰਾਊਕੇ )-ਮਾਲਵਾ ਖੇਤਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈ.ਐੱਸ.ਐੱਫ. ਕਾਲਜ ਆਫ ਫਾਰਮੇਸੀ ਵਿਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਿਹਾ ਟ੍ਰੇਨ ਆਫ ਟ੍ਰੇਨਰ (ਟੀ.ਓ.ਟੀ.) ਪ੍ਰੋਗਰਾਮ ਅੱਜ ਸਫਲਤਾ ਪੂਰਵਕ ਸਮਾਪਤ ਹੋ ਗਿਆ। ਪੰਜ ਦਿਨਾਂ ਤੋਂ ਚੱਲ ਰਹੇ ਟੀ.ਓ.ਟੀ. ਪ੍ਰੋਗਰਾਮ ਲਾਈîਫ ਸਾਇੰਸਿਸ ਸੈਕਟਰ ਡਿਵੈੱਲਪਮੈਂਟ ਕੌਂਸਲ ਵੱਲੋਂ 15 ਫੈਕਲੀਟੀਜ਼ ਨੂੰ ਟ੍ਰੇਂਡ ਕੀਤਾ ਗਿਆ। 15 ਫੈਕਲੀਟੀਜ਼ ਨੂੰ ਵੱਖ-ਵੱਖ ਪ੍ਰੋਗਰਾਮਾਂ ਸਾਇੰਟੀਫਿਕੇਟ ਮੈਡੀਕਲ ਰਾਈਟਰ, ਕੁਆਲਿਟੀ ਕੰਟ੍ਰੋਲ, ਕੁਆਲਿਟੀ ਇੰਸ਼ੂਰੈਂਸ, ਪ੍ਰੋਡਕਸ਼ਨ ਕੰਟ੍ਰੋਲ, ਫਿਟਰ ਮਕੈਨੀਕਲ ਅਤੇ ਕਲੀਨੀਕਲ ਰਿਸਰਚ ਵਿਚ ਰਾਕੇਸ਼ ਰੱਤੀ ਅਤੇ ਤਪੇਸ਼ ਭਾਰਤੀ ਨਵੀਂ ਦਿੱਲੀ ਵੱਲੋਂ ਟ੍ਰੇਂਡ ਕੀਤਾ ਗਿਆ। ਮਾਹਿਰਾਂ ਵੱਲੋਂ ਦਿੱਤੇ ਗਏ ਵਿਚਾਰ, ਲਿਟਰੇਚਰ, ਪ੍ਰਯੋਗਿਕ ਕਾਰਜਾਂ ਦਾ ਮੌਖਿਕ ਤੇ ਆਨਲਾਈਨ ਟੈਸਟ ਆਯੋਜਿਤ ਕੀਤਾ ਗਿਆ। ਲਿਖਤੀ ਟੈਸਟ ਵਿਕਾਸ ਰਾਣਾ ਤੇ ਮੌਖਿਕ ਟੈਸਟ ਦੀਪਿਕਾ ਚੌਫਲਾ ਵੱਲੋਂ ਲਿਆ ਗਿਆ। ਸੰਸਥਾ ਦੇ ਡਾਇਰੈਕਟਰ ਡਾ.ਜੀ.ਡੀ. ਗੁਪਤਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਕੁਆਲੀਫਿਕੇਸ਼ਨ ਦੇ ਨਾਲ-ਨਾਲ ਸਕਿੱਲ ਕਰਨਾ ਅਤਿ ਜ਼ਰੂਰੀ ਹੈ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ ਨੇ ਐੱਲ.ਐੱਸ.ਐੱਸ.ਐੱਸ.ਡੀ.ਸੀ. ਵੱਲੋਂ ਸਮਾਗਮ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ।