ਮਾਘੀ ਦੇ ਦਿਹਾੜੇ ਮੌਕੇ ਧਾਰਮਕ ਸਮਾਗਮ

Wednesday, Jan 16, 2019 - 09:33 AM (IST)

ਮਾਘੀ ਦੇ ਦਿਹਾੜੇ ਮੌਕੇ ਧਾਰਮਕ ਸਮਾਗਮ
ਮੋਗਾ (ਸਤੀਸ਼)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਘੀ ਦਾ ਪਵਿੱਤਰ ਦਿਹਾਡ਼ਾ ਅੰਕਤਪੁਰਾ ਸਮਾਧ ਵਿਖੇ ਮਹੰਤ ਸ਼ਿਵਰਾਓ ਸਿੰਘ ਦੀ ਦੇਖ-ਰੇਖ ’ਚ ਤੇ ਮਹੰਤ ਰੀਪੂਦਮਨ ਸਿੰਘ ਦੀ ਸਰਪ੍ਰਸਤੀ ਹੇਠ ਮਾਘੀ ਦਾ ਦਿਹਾਡ਼ਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਰੱਖੇ ਗਏ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਘਰ ਦੀ ਮਹਿਮਾ ਸੁਣਾ ਕੇ ਨਿਹਾਲ ਕੀਤਾ। ਇਸ ਦੌਰਾਨ ਮਹੰਤ ਚਰਨ ਸਿੰਘ ਪੁਰਸਕਾਰ ਖੁਸ਼ਦੀਪ ਕਾਫਰ ਨੂੰ ਭੇਟ ਕੀਤਾ ਗਿਆ। ਇਸ ਮੌਕੇ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਇਕਬਾਲ ਸਿੰਘ ਸਮਰਾ ਯੂ.ਐੱਸ.ਏ., ਪਿੰਦਰ ਚਾਹਲ, ਸਚਿਨ ਟੰਡਨ, ਬਲਰਾਜ ਕਲਸੀ, ਸੁਖਦੇਵ ਸਿੰਘ ਕੌਂਸਲਰ, ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ, ਗੁਰਮੇਲ ਸਿੰਘ ਘਾਰੂ, ਸੁਸ਼ੀਲ ਕੁਮਾਰ, ਜਤਿੰਦਰ ਖੁੱਲਰ ਸਾਬਕਾ ਕੌਂਸਲਰ, ਮੰਗਤ ਰਾਮ ਗੋਇਲ ਪ੍ਰਧਾਨ ਕਰਿਆਨਾ ਯੂਨੀਅਨ, ਅਜੀਤ ਸਿੰਘ ਪੱਬੀ, ਮੈਡਮ ਪ੍ਰਿਤਪਾਲ ਕੌਰ ਸਾਬਕਾ ਪ੍ਰਧਾਨ ਨਗਰ ਕੌਂਸਲ, ਮਹੰਤ ਪ੍ਰੀਤਮ ਸਿੰਘ, ਬਾਬਾ ਪਵਨਦੀਪ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਅਮ੍ਰਿਤਪਾਲ ਸਿੰਘ, ਮਹੰਤ ਸ਼ਮਸ਼ੇਰ ਸਿੰਘ ਜਗੇਡ਼ਾ, ਬਾਬਾ ਹਰਚਰਨ ਸਿੰਘ, ਬਾਬਾ ਇਕਬਾਲ ਸਿੰਘ, ਬਾਬਾ ਚਮਕੌਰ ਸਿੰਘ, ਮਹੰਤ ਇੰਦਰਜੀਤ ਸਿੰਘ, ਮਹੰਤ ਕੁਲਦੀਪ ਸ਼ਰਮਾ, ਮਹੰਤ ਸੁੰਦਰਦਾਸ ਤੋਂ ਇਲਾਵਾ ਭਾਰੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਸਮੇਂ ਪਹੁੰਚੇ ਹੋਏ ਸੰਤਾਂ-ਮਹਾਪੁਰਸ਼ਾਂ ਦਾ ਮਹੰਤ ਸ਼ਿਵਰਾਓ ਸਿੰਘ, ਬੀਬੀ ਰਵਿੰਦਰ ਕੌਰ, ਮਹੰਤ ਰੀਪੂਦਮਨ ਸਿੰਘ ਵੱਲੋਂ ਸਨਮਾਨ ਕੀਤਾ ਗਿਆ।

Related News