ਪਸ਼ੂਆਂ ਦੀਆਂ ਬੀਮਾਰੀਆਂ ਸਬੰਧੀ ਦਿੱਤੀ ਜਾਣਕਾਰੀ
Wednesday, Jan 16, 2019 - 09:33 AM (IST)

ਮੋਗਾ (ਬਾਵਾ/ਜਗਸੀਰ)-ਡਿਪਟੀ ਡਾਇਰੈਕਟਰ ਡਾਕਟਰ ਗੁਰਮੀਤ ਸਿੰਘ ਦੀ ਅਗਵਾਈ ’ਚ ਤੇ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਸੁਖਵਿੰਦਰ ਸਿੰਘ ਦੀ ਦੇਖ-ਰੇਖ ਵਿਚ ਸਿਵਲ ਹਸਪਤਾਲ ਨਿਹਾਲ ਵਿਖੇ ਪਸ਼ੂ ਪਾਲਣ ਕੈਂਪ ਆਯੋਜਿਤ ਕੀਤਾ ਗਿਆ, ਜਿਸ ਦਾ ਉਦਘਾਟਨ ਡਾਕਟਰ ਸੁਖਵਿੰਦਰ ਸਿੰਘ ਵੱਲ਼ੋਂ ਕੀਤਾ ਗਿਆ। ਇਸ ਸਮੇਂ ਏ. ਡੀ. ਓ. ਗੁਰਪ੍ਰੀਤ ਸਿੰਘ ਨੇ ਪਸ਼ੂਆਂ ਦੇ ਹਰੇ ਚਾਰੇ ਬਾਰੇ, ਡਾਕਟਰ ਮਨਿੰਦਰ ਸਿੰਘ ਅਤੇ ਡਾਕਟਰ ਪ੍ਰਦੀਪ ਨੇ ਪਸ਼ੂਆਂ ਦੀਆਂ ਬੀਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਅੰਤ ਵਿਚ ਵੈਟਰਨਰੀ ਇੰਸਪੈਕਟਰ ਸ਼ਿਵਦੇਵ ਸਿੰਘ ਨੇ ਆਏ ਹੋਏ ਪਸ਼ੂ ਪਾਲਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਡਾਕਟਰ ਲਖਵੀਰ ਸਿੰਘ, ਡਾ. ਹਰਪ੍ਰੀਤ ਕੌਰ, ਜਸਵੰਤ ਸਿੰਘ ਤਖਤੂਪੁਰਾ, ਮੰਗਲਜੀਤ ਸਿੰਘ, ਗੁਰਸਵਿੰਦਰ ਸਿੰਘ, ਸੁਖਦੇਵ ਸਿੰਘ, ਇਕਬਾਲ ਸਿੰਘ, ਜਸਵੰਤ ਸਿੰਘ (ਸਾਰੇ ਵੈਟਰਨਰੀ ਇੰਸਪੈਕਟਰ) ਅਤੇ ਦਰਜਾਚਾਰ ਕਰਮਚਾਰੀ ਅਤੇ ਪਸ਼ੂ ਪਾਲਕ ਹਾਜ਼ਰ ਸਨ।