ਸਾਇੰਸ ਪ੍ਰੋਗਰਾਮ ’ਚ ਵਿਦਿਆਰਥੀਆਂ ਮਾਰੀਆਂ ਮੱਲਾਂ
Wednesday, Jan 16, 2019 - 09:33 AM (IST)

ਮੋਗਾ (ਜ.ਬ.)-ਚੰਡੀਗਡ਼੍ਹ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸਾਇੰਸ ਪ੍ਰੋਗਰਾਮ ’ਚ ਪਾਥਵੇਜ਼ ਗਲੋਬਲ ਸਕੂਲ (ਕੋਟ ਈਸੇ ਖਾਂ) ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਇਹ ਮੁਕਾਬਲੇ ‘ਚੋਖਾ ਪੈਲੇਸ, ਮੋਗਾ ਵਿਖੇ ਕਰਵਾਏ ਗਏ, ਜਿਨ੍ਹਾਂ ’ਚ ‘ਨਵੀਆਂ ਤਕਨੀਕਾਂ ਨਾਲ ਨਵੀਆਂ ਖੋਜਾਂ’ ਦੇ ਮੁਕਾਬਲੇ ਕਰਵਾਏ ਗਏ। ਕਰਵਾਏ ਗਏ ਮੁਕਾਬਲਿਆਂ ’ਚ ਪਾਥਵੇਜ਼ ਗਲੋਬਲ ਸਕੂਲ, ਦਸਮੇਸ਼ ਪਬਲਿਕ ਸਕੂਲ, ਐੱਲ. ਐੱਲ. ਆਰ., ਸੈਕਰਡ ਹਾਰਟ, ਬਲੂਮਿੰਗ ਬਡਜ਼ ਆਦਿ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਪਾਥਵੇਜ਼ ਗਲੋਬਲ ਸਕੂਲ (ਕੋਟ ਈਸੇ ਖਾਂ) ਦੇ ਵਿਦਿਆਰਥੀਆਂ ਪ੍ਰਭਲੀਨ ਕੌਰ (ਨੌਵੀਂ), ਕੋਮਲਪ੍ਰੀਤ ਕੌਰ (ਨੌਵੀਂ), ਕਿਰਨਦੀਪ ਕੌਰ (ਨੌਵੀਂ), ਅਰਮਾਨਦੀਪ ਸਿੰਘ (ਨੌਵੀਂ), ਅਮਨਪ੍ਰੀਤ ਸਿੰਘ (ਅੱਠਵੀਂ), ਅਰਸ਼ ਜੱਸਲ (ਨੌਵੀਂ), ਰਾਜਪ੍ਰੀਤ ਸਿੰਘ (ਨੌਵੀਂ), ਸਨਬੀਰ ਸਿੰਘ (ਅੱਠਵੀਂ), ਆਕਾਸ਼ਦੀਪ ਸਿੰਘ (ਨੌਵੀਂ) ਤੇ ਨਵਰਾਜ ਸਿੰਘ (ਨੌਵੀਂ ਜਮਾਤ) ਆਦਿ ਨੇ 10,000 ਰੁਪਏ ਨਕਦ ਇਨਾਮ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਬੀ. ਐੱਲ. ਵਰਮਾ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਚੇਅਰਮੈਨ ਸੁਰਜੀਤ ਸਿੰਘ ਸਿੱਧੂ ਪ੍ਰੈਜ਼ੀਡੈਂਟ ਨੇ ਇਨ੍ਹਾਂ ਮੁਕਾਬਲਿਆਂ ’ਚ ਅੱਵਲ ਆਏ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।