ਨਹੀਂ-ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਜ਼ਿਲਾ ਪ੍ਰਧਾਨ ਬਣਨ ’ਤੇ ਕੀਤਾ ਸਨਮਾਨਤ
Wednesday, Jan 16, 2019 - 09:32 AM (IST)

ਮੋਗਾ (ਗੁਪਤਾ)-ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲਾ ਮੋਗਾ ਦੇ ਪ੍ਰਧਾਨ ਨਿਯੁਕਤ ਹੋਣ ਤੋਂ ਬਆਦ ਨਿਹਾਲ ਸਿੰਘ ਵਾਲਾ ਵਿਖੇ ਬਰਨਾਲਾ ਰੋਡ ’ਤੇ ਪ੍ਰਧਾਨ ਰੂਪ ਲਾਲ ਮਿੱਤਲ ਅਤੇ ਛਿੰਦੀ ਜੌਡ਼ਾ ਦੀ ਦੁਕਾਨ ’ਤੇ ਪਹੁੰਚੇ, ਜਿਨ੍ਹਾਂ ਦਾ ਉੱਥੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਸਮੂਹ ਕਾਂਰਗਸੀ ਆਗੂਆਂ ਨੇ ਕਿਹਾ ਕਿ ਇਹ ਲਿਆ ਗਿਆ ਫੈਸਲਾ ਵਧੀਆ ਫੈਸਲਾ ਹੈ, ਜਿਸ ਨਾਲ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ, ਜਿਸ ਨਾਲ ਮੋਗਾ ਜ਼ਿਲੇ ’ਚ ਕਾਂਗਰਸ ਪਾਰਟੀ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ। ਸੀਨੀਅਰ ਕਾਂਗਰਸੀ ਆਗੂ ਧਰਮਪਾਲ ਸਿੰਘ ਡੀ. ਪੀ., ਕਰਮਪਾਲ ਸਿੰਘ ਕੇ. ਪੀ., ਪ੍ਰਧਾਨ ਰੂਪ ਲਾਲ ਮਿੱਤਲ, ਵਾਈਸ ਪ੍ਰਧਾਨ ਪ੍ਰਵੀਣ ਰਾਣੀ ਮਿੱਤਲ, ਪ੍ਰਧਾਨ ਹਰਨੇਕ ਸਿੰਘ ਬਰਾਡ਼, ਸਰਪੰਚ ਛਿੰਦਰਪਾਲ ਸਿੰਘ ਰਣਸੀਂਹ, ਖੇਮ ਚੰਦ ਗਰਗ, ਛਿੰਦੀ ਜੌਡ਼ਾ, ਪੱਪੂ ਰਾਮਗਡ਼ੀਆ, ਨਿਰਮਲ ਸਿੰਘ ਨਿੰਮਾ, ਸਰਪੰਚ ਜਸਪਾਲ ਸਿੰਘ ਗੋਰੀ, ਡਾ. ਰਘੁਬੀਰ ਸਿੰਘ, ਪ੍ਰਦੀਪ ਗਰਗ ਮੱਝੂਕੇ, ਲਾਲ ਸਿੰਘ ਰਣਸੀਂਹ, ਮੇਸ਼ੀ ਸੈਦੋਕੇ, ਨੰਬਰਦਾਰ ਜੰਗ ਸਿੰਘ ਰਣਸੀਂਹ ਆਦਿ ਹਾਜ਼ਰ ਸਨ।