ਮੇਲੇ ਸਾਡੀ ਸੋਚ ਨੂੰ ਤਰਕਸ਼ੀਲ ਬਣਾਉਂਦੇ ਹਨ : ਇਕਬਾਲ ਸਿੰਘ ਸਮਰਾ

Wednesday, Jan 16, 2019 - 09:32 AM (IST)

ਮੇਲੇ ਸਾਡੀ ਸੋਚ ਨੂੰ ਤਰਕਸ਼ੀਲ ਬਣਾਉਂਦੇ ਹਨ : ਇਕਬਾਲ ਸਿੰਘ ਸਮਰਾ
ਮੋਗਾ (ਸਤੀਸ਼)-ਤਰਕਸ਼ੀਲ ਸੋਸਾਇਟੀ ਧਰਮਕੋਟ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤਰਕਸ਼ੀਲ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਇਕਬਾਲ ਸਿੰਘ ਸਮਰਾ ਯੂ. ਐੱਸ. ਏ. ਭਰਾਤਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਨੇ ਕੀਤਾ। ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਤਰਕਸ਼ੀਲ ਮੇਲੇ ਸਾਡੀ ਸੋਚ ਨੂੰ ਤਰਕਸ਼ੀਲ ਬਣਾਉਂਦੇ ਹਨ। ਉਨ੍ਹਾਂ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਸਮੇਂ ਮੇਘਰਾਜ ਰੱਲਾ ਲੋਕ ਕਲਾਂ ਮੰਚ ਜ਼ੀਰਾ ਦੀ ਟੀਮ ਵੱਲੋਂ ਨਾਟਕ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਹੋਏ। ਇਸ ਮੌਕੇ ਗੁਰਨਾਮ ਸਿੰਘ ਮਹਿਸਮਪੁਰੀ, ਜਸਵਿੰਦਰ ਸਿੰਘ, ਬੀ. ਐੱਸ. ਮਠਾਡ਼ੂ, ਕੁਲਦੀਪ ਸਿੰਘ ਚੁੱਘਾ, ਗੁਰਨਾਮ ਸਿੰਘ ਥਿੰਦ, ਸਾਰਜ ਸਿੰਘ ਕਾਲਾ, ਅਮਰਜੀਤ ਸਿੰਘ ਜੇ. ਈ., ਚਮਕੌਰ ਸਿੰਘ ਲੋਹਗਡ਼੍ਹ, ਬੰਟੀ ਸਮਰਾ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।

Related News