ਵਿੱਕੀ ਗੌਂਡਰ ਨੂੰ ਅਨਕਾਊਂਟਰ ''ਚ ਮਾਰਨਾ ਪੰਜਾਬ ਪੁਲਸ ਦੀ ਵੱਡੀ ਉਪਲੱਬਧੀ : ਪਾਹੜਾ
Saturday, Jan 27, 2018 - 06:01 PM (IST)

ਗੁਰਦਾਸਪੁਰ (ਦੀਪਕ) - ਬੀਤੀ ਦੇਰ ਰਾਤ ਨਾÎਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੌਂਡਰ ਨੂੰ ਪੰਜਾਬ ਪੁਲਸ ਅਨਕਾਊਂਟਰ ਵਿਚ ਮਾਰ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦਾਸਪੁਰ ਦੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਵਿਧਾਇਕ ਪਾਹੜਾ ਨੇ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਕੈਪਟਨ ਸਰਕਾਰ ਬਣੀ ਹੈ, ਪੰਜਾਬ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਅੰਦਰ ਗੈਂਗਸਟਰਾਂ ਦਾ ਹੌਂਸਲਾ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ, ਜਿਸ ਕਾਰਨ ਦਿਨ ਦਿਹਾੜੇ ਕਈ ਵਾਰ ਪੰਜਾਬ 'ਚ ਗੈਂਗਵਾਰ ਹੋ ਚੁੱਕੇ ਹਨ। ਜਿਸ ਨੂੰ ਠੱਲ੍ਹ ਪਾਉਣ ਲਈ ਕੈਪਟਨ ਸਰਕਾਰ ਹਰ ਯਤਨ ਕਰ ਰਹੀ ਸੀ। ਜਿਸ ਦੇ ਨਤੀਜੇ ਰੋਜ਼ਾਨਾ ਜਨਤਕ ਤੌਰ 'ਤੇ ਸਾਰਿਆਂ ਦੇ ਸਾਹਮਣੇ ਆ ਰਹੇ ਹਨ। ਕੈਪਟਨ ਸਰਕਾਰ ਨੇ ਆਉਂਦੇ ਹੀ ਪੁਲਸ ਨੂੰ ਹਰ ਸ਼ਕਤੀ ਪ੍ਰਦਾਨ ਕੀਤੀ ਹੈ। ਜਿਸ ਨਤੀਜਾ ਪੁਲਸ ਦੀ ਕਾਬਲੀਅਤ ਸਾਹਮਣੇ ਆਉਣ ਕਾਰਨ ਰਿਜ਼ਲਟ ਤੁਹਾਡੇ ਸਾਹਮਣੇ ਆ ਰਹੇ ਹਨ। ਗੈਂਗਸਟਰ ਵਿੱਕੀ ਗੌਂਡਰ ਗੈਂਗ ਨੇ ਜੋ ਦਹਿਸ਼ਤ ਦਾ ਮਾਹੌਲ ਪੰਜਾਬ ਅੰਦਰ ਬਣਾਇਆ ਹੋਇਆ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਪੰਜਾਬ ਪੁਲਸ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਹਾਲਾਤ ਹੋਰ ਵੀ ਬਿਹਤਰ ਹੋਣਗੇ ਅਤੇ ਕਿਸੇ ਵੀ ਕਿਸਮ 'ਤੇ ਅਮਨ ਕਾਨੂੰਨ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇਥੇ ਸ਼ਾਂਤੀ ਪਸੰਦ ਲੋਕ ਰਹਿੰਦੇ ਹਨ ਪਰ ਪਿਛਲੇ 10 ਸਾਲਾਂ ਵਿਚ ਇਹ ਇਕ ਗ੍ਰਹਿਣ ਲੱਗਾ ਹੋਇਆ ਸੀ, ਹੁਣ ਕੈਪਟਨ ਦੀ ਅਗਵਾਈ ਵਿਚ ਉਸ ਨੂੰ ਉਤਾਰਿਆ ਜਾ ਰਿਹਾ ਹੈ।