ਲੁਧਿਆਣਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ, ਨਾਬਾਲਗ ਕੁੜੀ ਦੇ ਹੱਥ-ਪੈਰ ਬੰਨ੍ਹ 5 ਦਿਨ ਬਣਾਇਆ ਹਵਸ ਦਾ ਸ਼ਿਕਾਰ

Tuesday, Apr 06, 2021 - 05:20 PM (IST)

ਲੁਧਿਆਣਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ, ਨਾਬਾਲਗ ਕੁੜੀ ਦੇ ਹੱਥ-ਪੈਰ ਬੰਨ੍ਹ 5 ਦਿਨ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ (ਤਰੁਣ)- ਹੋਲੀ ਵਾਲੇ ਦਿਨ ਗਾਇਬ ਹੋਈ ਕੁੜੀ ਨੂੰ ਵਹਿਸ਼ੀ ਦਰਿੰਦੇ ਵਲੋਂ 5 ਦਿਨ ਤੱਕ ਬੰਦੀ ਬਣਾ ਕੇ ਹਵਸ ਦਾ ਸ਼ਿਕਾਰ ਬਣਾਇਆ ਗਿਆ। ਮੁਲਜ਼ਮ 11 ਸਾਲਾਂ ਕੁੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਗੰਦੇ ਮਨਸੂਬੇ ਪੂਰੇ ਕਰ ਰਿਹਾ ਸੀ। ਪੂਰਾ ਪਰਿਵਾਰ ਪੀੜਤਾ ਨੂੰ 5 ਦਿਨ ਤੋਂ ਲੱਭ ਰਿਹਾ ਸੀ। ਕੁੜੀ ਦੇ ਭਰਾ ਨੂੰ ਕਿਸੇ ਤਰ੍ਹਾਂ ਮੁਲਜ਼ਮ ਸਬੰਧੀ ਜਾਣਕਾਰੀ ਮਿਲੀ ਅਤੇ ਉਸ ਨੇ ਭੈਣ ਨੂੰ ਉਸ ਦੇ ਚੁੰਗਲ ’ਚੋਂ ਆਜ਼ਾਦ ਕਰਵਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਕੁੜੀ ਦੇ ਪਿਤਾ ਦੇ ਬਿਆਨ ’ਤੇ ਮੁਲਜ਼ਮ ਧਰਮਿੰਦਰ ਖ਼ਿਲਾਫ਼ ਜਬਰ-ਜ਼ਿਨਾਹ ਸਮੇਤ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੰਜੂ ਚੌਧਰੀ ਨੇ ਦੱਸਿਆ ਕਿ ਕੁੜੀ ਹੋਲੀ ਵਾਲੇ ਦਿਨ ਘਰੋਂ ਗਾਇਬ ਹੋ ਗਈ। ਮੁਲਜ਼ਮ ਧਰਮਿੰਦਰ ਪੀੜਤ ਕੁੜੀ ਨੂੰ ਲਾਲਚ ਦੇ ਕੇ ਕਿਤੇ ਲੈ ਗਿਆ।

ਇਹ ਵੀ ਪੜ੍ਹੋ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਵਿਦੇਸ਼ੋਂ ਪਰਤੇ ਨੌਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ

ਮੁਲਜ਼ਮ ਨੇ 5 ਦਿਨ ਕੁੜੀ ਨੂੰ ਨੂਰਵਾਲਾ ਰੋਡ ਵਿਖੇ ਇਕ ਕਿਰਾਏ ਦੇ ਕਮਰੇ ’ਚ ਰੱਖਿਆ, ਜਿਥੇ ਮੁਲਜ਼ਮ ਨੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੀੜਤ ਕੁੜੀ ਦੀ ਆਵਾਜ਼ ਕਮਰੇ ਤੋਂ ਬਾਹਰ ਨਾ ਜਾਵੇ, ਇਸ ਦੇ ਲਈ ਮੁਲਜ਼ਮ ਉਸ ਦੇ ਮੂੰਹ ’ਚ ਕੱਪੜਾ ਤੁੰਨ ਕੇ ਰੱਖਦਾ ਸੀ। ਮੁਲਜ਼ਮ ਪੀੜਤ ਕੁੜੀ ’ਤੇ ਕਾਫੀ ਸਮੇਂ ਤੋਂ ਬੁਰੀ ਨਜ਼ਰ ਰੱਖਦਾ ਸੀ। ਮੌਕਾ ਦੇਖ ਕੇ ਮੁਲਜ਼ਮ ਨੇ ਕੁੜੀ ਨੂੰ ਬੰਦੀ ਬਣਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੀੜਤਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਚਾਹ ਦੀ ਦੁਕਾਨ ਹੈ, ਜਿਥੇ ਮੁਲਜ਼ਮ ਨੇ ਉਸ ਨੂੰ ਦੇਖਿਆ ਸੀ। ਮੁਲਜ਼ਮ ਉਸ ਦੇ ਪਰਿਵਾਰ ਬਾਰੇ ਜਾਣਕਾਰੀ ਰੱਖਦਾ ਸੀ। ਮੁਲਜ਼ਮ ਰੋਜ਼ਾਨਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਮੁਲਜ਼ਮ ਉਸ ਦੇ ਮਾਤਾ-ਪਿਤਾ ਨੂੰ ਗੋਲੀਆਂ ਨਾਲ ਭੁੰਨਣ ਦੀ ਗੱਲ ਕਰਦਾ ਸੀ, ਜਿਸ ਕਾਰਨ ਉਹ ਕਾਫੀ ਸਹਿਮ ਗਈ ਸੀ।

ਇਹ ਵੀ ਪੜ੍ਹੋ : ਭਿਆਨਕ ਅੰਜਾਮ ਤਕ ਪਹੁੰਚੇ ਪ੍ਰੇਮ ਸੰਬੰਧ, ਪ੍ਰੇਮਿਕਾ ਨੂੰ ਘਰ ਮਿਲਣ ਗਏ ਪ੍ਰੇਮੀ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਰੋਜ਼ਾਨਾ ਜਾਂਦਾ ਸੀ ਚਾਹ ਦੀ ਦੁਕਾਨ ’ਤੇ
ਪੀੜਤ ਕੁੜੀ ਦੇ ਭਰਾ ਨੇ ਦੱਸਿਆ ਕਿ ਹੋਲੀ ਵਾਲੇ ਦਿਨ ਉਹ ਆਪਣੀ ਭੈਣ ਨੂੰ ਲੱਭ ਰਿਹਾ ਸੀ। ਮੁਲਜ਼ਮ ਰੋਜ਼ਾਨਾ ਉਸ ਦੇ ਨਾਲ ਦੀ ਚਾਹ ਦੀ ਦੁਕਾਨ ’ਤੇ ਆਉਂਦਾ ਸੀ, ਜਿਸ ਕਾਰਨ ਉਸ ਨੂੰ ਜ਼ਰਾ ਵੀ ਮੁਲਜ਼ਮ ’ਤੇ ਸ਼ੱਕ ਨਹੀਂ ਹੋਇਆ। ਮੁਲਜ਼ਮ ਰੋਜ਼ਾਨਾ ਆਉਂਦਾ ਅਤੇ ਮਾਹੌਲ ਦਾ ਪਤਾ ਕਰ ਕੇ ਚਲਾ ਜਾਂਦਾ ਸੀ। ਪੀੜਤ ਕੁੜੀ ਨੇ ਆਪਣੇ ਭਰਾ ਨੂੰ ਦੱਸਿਆ ਕਿ ਜਦੋਂ ਮੁਲਜ਼ਮ ਮਾਹੌਲ ਦਾ ਪਤਾ ਕਰਨ ਲਈ ਕਮਰੇ ਤੋਂ ਨਿਕਲਦਾ ਸੀ ਤਾਂ ਮੁਲਜ਼ਮ ਦਾ ਇਕ ਦੋਸਤ ਉਸ ’ਤੇ ਨਜ਼ਰ ਰੱਖਦਾ ਸੀ। ਇਸ ਦੌਰਾਨ ਮੁਲਜ਼ਮ ਕੁੜੀ ਨੂੰ ਬੰਨ੍ਹ ਕੇ ਮੂੰਹ ’ਚ ਕੱਪੜਾ ਤੁੰਨ ਕੇ ਕਮਰੇ ਨੂੰ ਤਾਲਾ ਮਾਰ ਕੇ ਜਾਂਦਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਗੁਰਲਾਲ ਭਲਵਾਨ ਕਤਲ ਕਾਂਡ ’ਚ ਸ਼ਾਮਲ ਲਾਰੈਂਸ ਬਿਸ਼ਨੋਈ ਦਾ ਸਾਥੀ ਗੈਂਗਸਟਰ ਗ੍ਰਿਫ਼ਤਾਰ

ਨੌਜਵਾਨ ਨੇ ਪੀੜਤਾ ਦੀ ਫੋਟੋ ਦੇਖ ਕੇ ਦਿੱਤੀ ਜਾਣਕਾਰੀ
ਪੀੜਤਾ ਦਾ ਭਰਾ 5 ਦਿਨ ਤੋਂ ਭੈਣ ਨੂੰ ਲੱਭ ਰਿਹਾ ਸੀ। ਇਸ ਦੌਰਾਨ ਪੀੜਤ ਕੁੜੀ ਦੇ ਭਰਾ ਨੇ ਕਿਸੇ ਨੂੰ ਭੈਣ ਦੀ ਫੋਟੋ ਦਿਖਾਈ ਤਾਂ ਉਕਤ ਵਿਕਅਤੀ ਨੇ ਭੈਣ ਸਬੰਧੀ ਨੂਰਵਾਲਾ ਰੋਡ ’ਤੇ ਹੋਣ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੀੜਤਾ ਦਾ ਭਰਾ ਆਪਣੇ ਪਿਤਾ ਨਾਲ ਨੂਰਵਾਲਾ ਰੋਡ ਇਲਾਕੇ ਵਿਚ ਪੁੱਜਾ, ਜਿੱਥੇ ਉਸ ਨੇ ਆਪਣੀ ਭੈਣ ਨੂੰ ਲੱਭ ਲਿਆ। ਇਸ ਦੌਰਾਨ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ : 14 ਸਾਲਾ ਦੋਹਤੀ ਨੇ ਖੋਲ੍ਹੀ ਨਾਨੇ ਦੀ ਕਰਤੂਤ, ਸੁਣ ਹੈਰਾਨ ਰਹਿ ਗਈ ਮਾਂ

ਪੀੜਤਾ ਨੇ ਮਾਂ ਅਤੇ ਭਰਾ ਨੂੰ ਦੱਸੀ ਸਾਰੀ ਦਾਸਤਾਨ
ਪੀੜਤ ਕੁੜੀ 5ਵੀਂ ਕਲਾਸ ਤੱਕ ਪੜ੍ਹੀ ਹੈ, ਜੋ ਕਿ 2 ਮਹੀਨੇ ਪਹਿਲਾਂ ਹੀ ਲੁਧਿਆਣਾ ਆਈ ਸੀ। ਪੀੜਤਾ ਦਾ ਪਰਿਵਾਰ ਪ੍ਰਵਾਸੀ ਹੈ। 2 ਅਪ੍ਰੈਲ ਨੂੰ ਕੁੜੀ ਘਰ ਪੁੱਜੀ ਤਾਂ ਭਰਾ ਅਤੇ ਮਾਂ ਨੂੰ ਸਾਰੀ ਦਾਸਤਾਨ ਦੱਸੀ। ਪੀੜਤ ਕੁੜੀ ਮੁਤਾਬਕ ਮੁਲਜ਼ਮ 5 ਦਿਨ ਤੱਕ ਉਸ  ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਸੂਤਰਾਂ ਮੁਤਾਬਕ ਇਸ ਕੇਸ ’ਚ ਧਰਮਿੰਦਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਮੁਲਜ਼ਮ ਦਾ ਸਾਥ ਦੇਣ ਵਾਲੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਪੁਲਸ ਨੇ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਘਟਨਾ, ਸਵੇਰੇ ਖੇਡੀ ਹੋਲੀ, ਦੁਪਹਿਰੇ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਕੀਤਾ ਪਤਨੀ ਦਾ ਕਤਲ

ਭਰਾ ਨੇ ਮੁਲਜ਼ਮ ਦੇ ਦੋਸਤ ਨੂੰ ਕਾਬੂ ਕਰ ਕੇ ਕੀਤਾ ਪੁਲਸ ਹਵਾਲੇ
ਪੀੜਤਾ ਦੇ ਭਰਾ ਨੇ ਦੱਸਿਆ ਕਿ 2 ਅਪ੍ਰੈਲ ਨੂੰ ਉਸ ਨੂੰ ਭੈਣ ਮਿਲੀ ਪਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸ਼ਾਮ ਨੂੰ ਮੁਲਜ਼ਮ ਬਾਰੇ ਪਤਾ ਲੱਗਾ ਕਿ ਉਸ ਦੀ ਭੈਣ ਨਾਲ ਘਿਨੌਣੀਆਂ ਹਰਕਤਾਂ ਨੂੰ ਅੰਜਾਮ ਦੇਣ ਵਾਲਾ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਮੌਕੇ ’ਤੇ ਪੁੱਜ ਕੇ ਮੁਲਜ਼ਮ ਨੂੰ ਕਾਬੂ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ। ਮੁਲਜ਼ਮ ਪ੍ਰਵਾਸੀ ਹੈ ਅਤੇ ਨਸ਼ਾ ਕਰਨ ਦਾ ਆਦੀ ਹੈ, ਜੋ ਕਿ ਲੁਧਿਆਣਾ ਵਿਚ ਇਕ ਫੈਕਟਰੀ ’ਚ ਸਿਲਾਈ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

 


author

Gurminder Singh

Content Editor

Related News