ਸਾਵਧਾਨ! ਕਿਤੇ ਤੁਹਾਡਾ ਬੱਚਾ ਤਾਂ ਨਹੀਂ ਕਰਦਾ ਇਹ ਮੈਡੀਕਲ ਨਸ਼ਾ
Tuesday, Jun 29, 2021 - 12:00 PM (IST)
ਜਲੰਧਰ (ਕਸ਼ਿਸ਼): ਮਹਾਨਗਰ ’ਚ ਅੱਜਕਲ੍ਹ ਨੌਜਵਾਨ ਨਸ਼ੇ ਦੀ ਲੱਤ ’ਚ ਇੰਨਾ ਡੁੱਬ ਚੁੱਕੇ ਹਨ ਕਿ ਪੁਲਸ ਵਲੋਂ ਨਸ਼ਾ ਸਮਗਲਿੰਗ ’ਤੇ ਕੀਤੀ ਜਾ ਰਹੀ ਸਖ਼ਤੀ ਦੇ ਕਾਰਨ ਨਸ਼ੇੜੀਆਂ ਨੂੰ ਨਸ਼ਾ ਨਹੀਂ ਮਿਲ ਰਿਹਾ। ਸਮੈਕ, ਹੈਰੋਇਨ, ਅਫੀਮ, ਡੋਡੇ ਆਦਿ ਸਖ਼ਤੀ ਕਾਰਨ ਨੌਜਵਾਨਾਂ ਨੂੰ ਨਾ ਮਿਲਣ ਕਾਰਨ ਨਸ਼ਾ ਸਮੱਗਲਰ ਨੌਜਵਾਨਾਂ ਨੂੰ ਹੁਣ ਮੈਡੀਕਲ ਨਸ਼ੇ ’ਚ ਪਾ ਰਹੇ ਹਨ। ਐਲਪ੍ਰੈਕਸ ਟ੍ਰਾਇਕਾ ਏਟੀਵਾਨ, ਲੋਰਾਜੀਪਾਮ, ਰਿਵੋਟ੍ਰੋਲ, ਕਲੋਨਾਜੀਪਾਮ ਅਜਿਹੀਆਂ ਦਵਾਈਆਂ ਹਨ, ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਕੀਤੀ ਜਾਣ ਲੱਗੀ ਹੈ। ਸਿਰਫ 20 ਤੋਂ 30 ਰੁਪਏ ਦਾ ਇਹ ਪੱਤਾ, ਸਮੱਗਲਰ 250 ਰੁਪਏ ਤੋਂ ਲੈ ਕੇ 300 ਰੁਪਏ ਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਵੇਚਦੇ ਹਨ। ਇਸ ਕਾਰਨ ਸਿਰਫ 3-4 ਰੁਪਏ ਦੀ ਗੋਲੀ ਨੇ ਨੌਜਵਾਨਾਂ ਨੂੰ ਖੋਖਲਾ ਕਰ ਦਿੱਤਾ ਅਤੇ ਨਸ਼ਾ ਸਮੱਗਲਰ ਨੌਜਵਾਨਾਂ ਨੂੰ ਇਨ੍ਹਾਂ ਦਵਾਈਆਂ ਦੀ ਆਦਤ ਪਾ ਕੇ ਆਪਣੀ ਚਾਂਦੀ ਕਰ ਰਹੇ ਹਨ। ਅਸੀਂ ਤੁਹਾਨੂੰ ਦੱਸਾਂਗੇ ਕਿ ਨੌਜਵਾਨ ਕਿਸ ਤਰ੍ਹਾਂ ਮੈਡੀਕਲ ਨਸ਼ੇ ਦੀ ਦਲਦਲ ’ਚ ਆਪਣੀ ਜ਼ਿੰਦਗੀ ਨੂੰ ਖੋਖਲਾ ਕਰ ਰਹੇ ਹਨ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੇ ਰੰਗ ’ਚ ਰੰਗੇ ਪਰਿਵਾਰ ਨੇ ਨਵ ਜੰਮੇ ਬੱਚੇ ਨੂੰ ਪਹਿਨਾਈ ਕਿਸਾਨੀ ਝੰਡੇ ਦੀ ਪੁਸ਼ਾਕ
ਡਾਕਟਰ ਦੀ ਸਲਾਹ ਦੀ ਇਕ ਪਰਚੀ ਘੁੰਮਦੀ ਹੈ ਤਕਰੀਬਨ 10 ਦੁਕਾਨਾਂ ’ਚ
ਨੌਜਵਾਨ ਵੀ ਆਪਣੀ ਤਲਬ ਪੂਰੀ ਕਰਨ ਦੇ ਲਈ ਸਸਤਾ ਮੈਡੀਕਲ ਨਸ਼ਾ ਕਰਨ ਲੱਗੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡਾਕਟਰ ਦੀ ਪਰਚੀ ਤਕਰੀਬਨ 10 ਦੁਕਾਨਾਂ ’ਚ ਘੁੰਮਦੀ ਹੈ, ਜਿਸ ਨਾਲ ਇਕ ਪਰਚੀ ’ਤੇ ਤਕਰੀਬਨ 100 ਨਸ਼ੇ ਵਾਲੀਆਂ ਗੋਲੀਆਂ ਨਸ਼ਾ ਵੇਚਣ ਵਾਲਿਆਂ ਤਕ ਪਹੁੰਚ ਜਾਂਦੀਆਂ ਹਨ, ਜਿਸ ਨਾਲ ਇਹ ਸਮੱਗਲਰ ਦੁੱਗਣੀ-ਤਿੱਗਣੀ ਕੀਮਤ ’ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਵੇਚ ਰਹੇ ਹਨ। ਇਹ ਇਕ ਬਹੁਤ ਵੱਡਾ ਬਲੈਕ ਮਾਫੀਆ ਬਣ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਇਕ ਡਾਕਟਰ ਦੀ ਪਰਚੀ ’ਤੇ 100 ਨਸ਼ੇ ਵਾਲੀਆਂ ਦਵਾਈਆਂ ਦੀਆਂ ਗੋਲੀਆਂ ਸਮੱਗਲਰਾਂ ਦੇ ਕੋਲ ਆ ਜਾਂਦੀਆਂ ਹਨ ਤਾਂ ਰੋਜ਼ ਕਿੰਨੀਆਂ ਪਰਚੀਆਂ ਨਾਲ ਦਵਾਈਆਂ ਦਾ ਸਟਾਕ ਸਮੱਗਲਰ ਆਪਣੇ ਕੋਲ ਜਮ੍ਹਾ ਕਰ ਲੈਂਦੇ ਹੋਣਗੇ।
ਇਹ ਵੀ ਪੜ੍ਹੋ: ਅੱਧੀ ਰਾਤ ਨੂੰ ਪਾਣੀ ਪੀਣ ਉੱਠੀ 12 ਸਾਲਾ ਬੱਚੀ ਨੂੰ ਲੜਿਆ ਸੱਪ, ਝਾੜ ਫੂਕ ਦੇ ਚੱਕਰਾਂ 'ਚ ਗਈ ਜਾਨ
ਡਾਕਟਰ ਵਲੋਂ ਲਿਖੀਆਂ ਦਵਾਈਆਂ ਦੀ ਲੈਂਦੇ ਹਨ ਓਵਰਡੋਜ਼
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਸ਼ਾ ਛੁਡਾਊ ਕੇਂਦਰ ’ਚ ਇਹ ਗੋਲੀਆਂ ਨਸ਼ਾ ਛੱਡਣ ਲਈ ਦਿੱਤੀ ਜਾਂਦੀਆਂ ਹਨ। ਜਿਵੇਂ ਹੀ ਇਹ ਨੌਜਵਾਨ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਉਂਦੇ ਹਨ ਤਾਂ ਡਾਕਟਰ ਦੀ ਸਲਾਹ ’ਤੇ ਦਿੱਤੀ ਗਈ ਪਰਚੀ ਦੀ ਦੁਰਵਰਤੋਂ ਕਰਕੇ ਇਨ੍ਹਾਂ ਗੋਲੀਆਂ ਦੀ ਓਵਰਡੋਜ਼ ਲੈਂਦੇ ਹਨ, ਜਿਸ ਨਾਲ ਇਨ੍ਹਾਂ ਨੂੰ ਇਨ੍ਹਾਂ ਦਵਾਈਆਂ ਦੀ ਤਲਬ ਲੱਗ ਜਾਂਦੀ ਹੈ ਅਤੇ ਅੱਜ ਵੀ ਇਹ ਸਮੱਸਿਆ ਹੈ ਕਿ ਇਨ੍ਹਾਂ ਮੈਡੀਕਲ ਦਵਾਈਆਂ ਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਤੋਂ ਇਨ੍ਹਾਂ ਦਵਾਈਆਂ ਤੋਂ ਕਿਵੇਂ ਦੂਰ ਰੱਖਿਆ ਜਾਵੇ?
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬੇਸਬਾਲਾਂ ਨਾਲ ਦੁਕਾਨ ਮਾਲਕ ਤੇ ਪੁੱਤਰਾਂ ’ਤੇ ਕੀਤਾ ਹਮਲਾ
ਓਵਰਡੋਜ਼ ਬਣ ਸਕਦੀ ਹੈ ਜਾਨਲੇਵਾ : ਡਾ. ਹਾਂਡਾ
ਡਾਕਟਰ ਸੁਮੇਸ਼ ਹਾਂਡਾ, ਜੋ ਕਿ ਹਾਂਡਾ ਨਿਊਰੋ ਹਸਪਤਾਲ ਦੇ ਡੀ.ਐੱਮ. ਹਨ ਦੇ ਅਨੁਸਾਰ ਦਵਾਈਆਂ ਦੀ ਓਵਰਡੋਜ਼ ਨਾਲ ਜਾਨ ਨੂੰ ਖਤਰਾ ਵੀ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਵਾਈਆਂ ਦੀ ਓਵਰਡੋਜ਼ ਨਾਲ ਭਿਆਨਕ ਸਾਈਡ ਇਫੈਕਟ ਹੋ ਸਕਦੇ ਹਨ, ਜਿਵੇਂ ਕਿ ਨੀਂਦ ਨਾਲ ਜੁੜੀ ਸਮੱਸਿਆ, ਦੌਰੇ ਪੈਣਾ, ਲਿਵਰ ਦੀ ਪ੍ਰੇਸ਼ਾਨੀ, ਪਾਚਨ ਨਾਲ ਜੁੜੀ ਸਮੱਸਿਆ ਜਿਵੇਂ ਕਬਜ਼, ਸਿਰ ਦਰਦ ਰਹਿਣਾ, ਥਕਾਵਟ ਹੋਣਾ, ਯਾਦਦਾਸ਼ਤ ਦੀ ਸਮੱਸਿਆ ਹੋਣਾ, ਚੱਕਰ ਆਉਣਾ, ਮੂੰਹ ਸੁੱਕਣ ਦੀ ਸਮੱਸਿਆ, ਬੋਲਣ ’ਚ ਅਸਪੱਸ਼ਟਤਾ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਕਾਂਗਰਸ ਦੀ ਖਾਨਾਜੰਗੀ ਅਤੇ ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ’ਚ ਐਂਟਰੀ ਨੇ ਪੰਜਾਬ ਦੀ ਸਿਆਸਤ ਹਿਲਾਈ
ਡਾਕਟਰ ਵਲੋਂ ਲਿਖੀ ਪਰਚੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ ਨਸ਼ੇੜੀ : ਡਾ. ਅਮਨ ਸੂਦ
ਜਦੋਂ ਇਸ ਬਾਰੇ ਡਾਕਟਰ ਅਮਨ ਸੂਦ, ਜੋ ਕਿ ਡੀ-ਐਡਿਕਸ਼ਨ ਸੈਂਟਰ ਦੇ ਅਸਿਸਟੈਂਸ ਪ੍ਰੋਫੈਸਰ ਇੰਚਾਰਜ ਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਨਸ਼ਾ ਛੁਡਾਊ ਕੇਂਦਰ ’ਚ ਜਿੰਨੇ ਵੀ ਲੋਕ ਨਸ਼ਾ ਛੱਡਣ ਲਈ ਆਉਂਦੇ ਹਨ, ਨਸ਼ਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਉਲਟੀਆਂ ਲੱਗਣੀਆਂ, ਸਰੀਰ ਟੁੱਟਣਾ, ਦਿਮਾਗੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਡਾਕਟਰ ਵਲੋਂ ਦਵਾਈ ਦਿੱਤੀ ਜਾਂਦੀ ਹੈ ਤਾਂ ਕਿ ਉਨ੍ਹਾਂ ਦੀ ਹਾਲਤ ਠੀਕ ਰਹੇ ਅਤੇ ਉਨ੍ਹਾਂ ਦੀ ਹਾਲਤ ’ਚ ਸੁਧਾਰ ਆ ਸਕੇ। ਉਨ੍ਹਾਂ ਨੇ ਦੱਸਿਆ ਕਿ ਕੁਝ ਲੋਕ ਤਾਂ ਨਸ਼ਾ ਛੁਡਾਊ ਕੇਂਦਰ ’ਚੋਂ ਸੁਧਰ ਕੇ ਜਾਂਦੇ ਹਨ ਤਾਂ ਕੁਝ ਡਾਕਟਰ ਵਲੋਂ ਲਿਖੀ ਪਰਚੀ ਦਾ ਨਾਜਾਇਜ਼ ਫਾਇਦਾ ਉਠਾ ਕੇ ਡਾਕਟਰ ਵਲੋਂ ਲਿਖੀ ਦਵਾਈ ਵੀ ਖਾਂਦੇ ਹਨ ਅਤੇ ਬਾਹਰੋਂ ਨਸ਼ੇ ਦੀਆਂ ਦਵਾਈਆਂ ਲੈ ਕੇ ਡਬਲ ਡੋਜ਼ ਲੈਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ 1500-2000 ਦੀ ਹੈਰੋਇਨ ਨਾ ਖਰੀਦਣ ਦੇ ਕਾਰਨ 200-300 ਰੁਪਏ ਦੀਆਂ ਗੋਲੀਾਂ ਆਪਣਾ ਨਸ਼ਾ ਪੂਰਾ ਕਰ ਰਹੇ ਹਨ।