ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਮੌਲਵੀ ਦਾ ਲੜਕਾ ਗ੍ਰਿਫਤਾਰ
Saturday, Jul 03, 2021 - 12:17 AM (IST)

ਗੁਰਦਾਸਪੁਰ (ਜ. ਬ.)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਿੰਡ ਪੀਰ ਮਹਿਲ ’ਚ ਇਕ ਮਸਜਿਦ ਦੇ ਮੌਲਵੀ ਦੇ ਲੜਕੇ ਵੱਲੋਂ ਇਕ ਨਾਬਾਲਿਗ ਲੜਕੀ ਨੂੰ ਮਸਜਿਦ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- IND v SL : ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ੁਰੂ ਕੀਤੀ ਟ੍ਰੇਨਿੰਗ, ਦੇਖੋ ਤਸਵੀਰਾਂ
ਸੂਤਰਾਂ ਅਨੁਸਾਰ ਜ਼ਿਲਾ ਕਿਲਾ ਟੋਬਾ ਸਿੰਘ ਦੇ ਪਿੰਡ ਪੀਰ ਮਹਿਲ ਨਿਵਾਸੀ ਨਸੀਰ ਅਬਬਾਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਉਸ ਦੀ 13 ਸਾਲਾਂ ਭੈਣ ਜਦ ਬਾਜ਼ਾਰ ’ਚੋਂ ਲੰਘ ਰਹੀ ਸੀ ਤਾਂ ਬਾਜ਼ਾਰ ’ਚ ਸਥਿਤ ਮਸਜਿਦ ਦੇ ਮੌਲਵੀ ਦੇ ਲੜਕੇ ਬਸੀਰ ਅਹਿਮਦ ਨੇ ਉਸ ਦੀ ਭੈਣ ਨੂੰ ਜਬਰਦਸਤੀ ਚੁੱਕ ਕੇ ਮਸਜਿਦ ’ਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦ ਉਸ ਦੀ ਭੈਣ ਨੇ ਰੋਲਾ ਪਾਇਆ ਤਾਂ ਉੱਥੇ ਸਥਾਨਕ ਲੋਕ ਮਸਜਿਦ ’ਚ ਇਕੱਠੇ ਹੋ ਗਏ ਤਾਂ ਦੋਸ਼ੀ ਭੱਜ ਗਿਆ ਪਰ ਬਾਅਦ ’ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਇਹ ਖ਼ਬਰ ਪੜ੍ਹੋ- 6 ਫੀਸਦੀ ਸ਼ੂਗਰ ਤੇ 10 ਫੀਸਦੀ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਡਾਕਟਰ ਪ੍ਰੇਸ਼ਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।