ਆਪਣੀ ਕਥਨੀ ''ਤੇ ਖਰਾ ਨਹੀਂ ਉਤਰਦਾ ਪਾਕਿਸਤਾਨ : ਮਨਪ੍ਰੀਤ ਬਾਦਲ

Friday, Aug 24, 2018 - 03:55 PM (IST)

ਆਪਣੀ ਕਥਨੀ ''ਤੇ ਖਰਾ ਨਹੀਂ ਉਤਰਦਾ ਪਾਕਿਸਤਾਨ : ਮਨਪ੍ਰੀਤ ਬਾਦਲ

ਚੰਡੀਗੜ੍ਹ (ਅਸ਼ਵਨੀ) : ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਨਵਜੋਤ ਸਿੰਘ ਸਿੱਧੂ ਵਲੋਂ ਗਲੇ ਮਿਲਣ 'ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੀ ਚੁੱਪੀ ਤੋੜੀ ਹੈ। ਬੀਤੇ ਦਿਨ ਉਨ੍ਹਾਂ ਨੇ ਪਾਕਿਸਤਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਦੀ ਕਥਨੀ ਤੇ ਕਰਨੀ 'ਚ ਫਰਕ ਹੈ ਅਤੇ ਹੁਣ ਤੱਕ ਦਾ ਤਜ਼ੁਰਬਾ ਇਹੀ ਕਹਿੰਦਾ ਹੈ ਕਿ ਪਾਕਿਸਤਾਨ ਜੋ ਕਹਿੰਦਾ ਹੈ, ਉਸ 'ਤੇ ਖਰਾ ਨਹੀਂ ਉਤਰਦਾ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਵਾਉਣ ਦੀ ਗੱਲ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ ਅਤੇ ਇਹ 70-72 ਸਾਲ ਪੁਰਾਣਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਬਕਾਇਦਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸਾਲ 2005 'ਚ ਉਸ ਸਮੇਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਜਦੋਂ ਪਾਕਿਸਤਾਨ ਦੌਰੇ 'ਤੇ ਗਏ ਸਨ ਤਾਂ ਉੱਥੋਂ ਦੀ ਹਕੂਮਤ ਨੇ ਕਾਰੀਡਾਰ ਖੋਲ੍ਹਣ ਦਾ ਭਰੋਸਾ ਦਿੱਤਾ ਸੀ ਪਰ ਬਾਅਦ 'ਚ ਨਾ ਸਿਰਫ ਭਰੋਸਾ ਤੋੜਿਆ, ਸਗੋਂ ਆਪਣੀ ਛੋਟੀ ਸੋਚ ਬਾਰੇ ਵੀ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਪਾਕਿਸਤਾਨ ਨੇ ਕਾਰੀਡਾਰ ਖੋਲ੍ਹਣ ਦੀ ਗੱਲ ਕਹੀ ਹੈ ਤੇ ਇਸ ਵਾਰ ਪਾਕਿਸਤਾਨ ਨੂੰ ਦਿਲ ਵੱਡਾ ਕਰਕੇ ਕੁਝ ਕਿਲੋਮੀਟਰ ਦੇ ਰਸਤੇ ਨੂੰ ਖੋਲ੍ਹਣ ਦੀ ਪਹਿਲ ਕਰਨੀ ਚਾਹੀਦੀ ਹੈ। 


Related News