ਬਰਨਾਲਾ 'ਚ ਵੱਡੀ ਵਾਰਦਾਤ : ਨਵੇਂ ਬਣ ਰਹੇ ਹੋਟਲ 'ਚ 60 ਸਾਲਾ ਵਿਅਕਤੀ ਦਾ ਕਤਲ

Friday, Dec 29, 2023 - 03:35 PM (IST)

ਬਰਨਾਲਾ 'ਚ ਵੱਡੀ ਵਾਰਦਾਤ : ਨਵੇਂ ਬਣ ਰਹੇ ਹੋਟਲ 'ਚ 60 ਸਾਲਾ ਵਿਅਕਤੀ ਦਾ ਕਤਲ

ਬਰਨਾਲਾ : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਨਵੇਂ ਬਣੇ ਹੋਟਲ ਦੀ ਇਮਾਰਤ 'ਚ 60 ਸਾਲਾ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਇਲਾਕੇ 'ਚ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਮਹਿੰਦਰ ਸਿੰਘ ਵਾਸੀ ਹਮੀਰਗੜ੍ਹ, ਹਰਿਆਣਾ ਵਜੋਂ ਹੋਈ ਹੈ, ਜੋ ਕਿ ਨਵੇਂ ਬਣ ਰਹੇ ਹੋਟਲ 'ਚ ਰਾਤ ਨੂੰ ਪਹਿਰੇ ਦੇ ਤੌਰ 'ਤੇ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਬਾਲੀਵੁੱਡ 'ਚ ਧਾਕ ਜਮਾਉਣ ਵਾਲੇ ਸੰਨੀ ਦਿਓਲ ਸਿਆਸਤ 'ਚ ਨਹੀਂ ਕਰ ਸਕੇ ਕੁੱਝ ਖ਼ਾਸ

ਹੋਟਲ ਮਾਲਕ ਸੰਦੀਪ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਇੱਥੇ ਹੋਟਲ ਦਾ ਨਿਰਮਾਣ ਚੱਲ ਰਿਹਾ ਸੀ। ਮ੍ਰਿਤਕ ਉਸ ਦਾ ਮਾਮਾ ਸੀ, ਜੋ ਕਿ ਹੋਟਲ ਦੀ ਉਸਾਰੀ ਦੌਰਾਨ ਰਾਤ ਨੂੰ ਇੱਥੇ ਰਹਿੰਦਾ ਸੀ ਅਤੇ ਉਸ ਦਾ ਕਿਸੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਬਾਰੇ ਜਦੋਂ ਸਵੇਰੇ ਹੋਟਲ 'ਚ ਕੰਮ ਕਰਨ ਵਾਲਾ ਮਕੈਨਿਕ ਪੁੱਜਿਆ ਤਾਂ ਉਸ ਨੇ ਇਸ ਦੀ ਸੂਚਨਾ ਹੋਟਲ ਮਾਲਕ ਨੂੰ ਦਿੱਤੀ। 

ਇਹ ਵੀ ਪੜ੍ਹੋ : ਪੰਜਾਬ ਦੇ 35 ਲੱਖ ਰਾਸ਼ਨ ਕਾਰਡਧਾਰਕਾਂ ਲਈ ਚਿੰਤਾ ਭਰੀ ਖ਼ਬਰ, ਪੜ੍ਹੋ ਕੀ ਹੈ ਪੂਰਾ ਮਾਮਲਾ

ਸੀ. ਆਈ. ਏ. ਸਟਾਫ਼ ਸਮੇਤ ਫਾਰੈਂਸਿਕ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਡੀ. ਐੱਸ. ਪੀ ਬਰਨਾਲਾ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਮੌਕੇ ਡੀ. ਐੱਸ. ਪੀ ਸਤਵੀਰ ਸਿੰਘ ਨੇ ਦੱਸਿਆ ਕਿ ਹੋਟਲ ਦਾ ਮਾਲਕ ਸੰਗਰੂਰ ਦਾ ਰਹਿਣ ਵਾਲਾ ਹੈ ਅਤੇ ਬੀਤੀ ਰਾਤ ਉਸ ਦੇ ਰਿਸ਼ਤੇਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਜਿਸ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਹੋਟਲ ਮਾਲਕ ਸੰਦੀਪ ਗਿੱਲ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਫਿਲਹਾਲ ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।

ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News