ਸੜਕ ਕੰਢੇ ਤੜਫ਼-ਤੜਫ਼ ਮਰ ਗਿਆ ਬੰਦਾ, ਕਿਸੇ ਨਾ ਕੀਤੀ ਮਦਦ, ਸਭ ਬਣਾਉਂਦੇ ਰਹੇ 'ਵੀਡੀਓ'

Wednesday, Dec 04, 2024 - 06:06 AM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਗੰਜੀ ਤੋਂ ਗੁਰਦਾਸਪੁਰ ਨੂੰ ਆਉਂਦੇ ਸਮੇਂ ਪਿੰਡ ਮਗਰਮੂਦੀਆਂ ਨੇੜੇ ਇਕ ਮੋਟਰਸਾਈਕਲ ਸਲਿੱਪ ਹੋ ਗਿਆ। 

ਮੋਟਰਸਾਈਕਲ ਸਲਿੱਪ ਹੋਣ ਕਾਰਨ ਮੋਟਰਸਾਈਕਲ ਚਾਲਕ ਸੜਕ ਦੇ ਕੰਢੇ ਪਾਣੀ ਦੇ ਖਾਲ ਵਿੱਚ ਜਾ ਡਿੱਗਾ। ਖਾਲ ਵਿੱਚ ਉਸ ਦਾ ਸਿਰ ਪੂਰਾ ਦਾ ਪੂਰਾ ਧੱਸ ਗਿਆ, ਜਿਸ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਲਡੀ (43) ਵਾਸੀ ਗੰਜੀ ਥਾਣਾ ਦੌਰਾਂਗਲਾ ਵਜੋਂ ਹੋਈ ਹੈ। 

ਇਹ ਵੀ ਪੜ੍ਹੋ- ਸ਼ਮਸ਼ਾਨਘਾਟ 'ਚ ਹੋਏ ਨੌਜਵਾਨ ਦੇ ਕਤਲ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ, 'ਤਾਏ' ਨੇ ਹੀ ਰਚਿਆ ਪੂਰਾ 'ਕਤਲਕਾਂਡ'

ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਦੇ ਚਚੇਰੇ ਭਰਾ ਮੰਗਾ ਨੇ ਦੱਸਿਆ ਕਿ ਮ੍ਰਿਤਕ ਉਸ ਦੇ ਤਾਏ ਦਾ ਮੁੰਡਾ ਹੈ, ਜੋ ਗੁਰਦਾਸਪੁਰ ਤੋਂ ਆਪਣੇ ਪਿੰਡ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਮਗਰ ਮੂਦੀਆਂ ਕੋਲ ਪਹੁੰਚਿਆ ਤਾਂ ਉਸ ਦਾ ਮੋਟਰਸਾਈਕਲ ਸਲਿੱਪ ਹੋ ਗਿਆ, ਜਿਸ ਕਾਰਨ ਉਹ ਪਾਣੀ ਦੇ ਖਾਲ ਵਿੱਚ ਜਾ ਡਿੱਗਿਆ।

ਉਸ ਨੇ ਅੱਗੇ ਦੱਸਿਆ ਕਿ ਉਸ ਨੂੰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸਭ ਵੀਡੀਓ ਬਣਾਉਂਦੇ ਰਹੇ। ਫਿਰ ਪੁਲਸ ਨੂੰ ਇਤਲਾਹ ਮਿਲਣ 'ਤੇ ਪੁਲਸ ਵਾਲਿਆਂ ਨੇ ਉਸ ਨੂੰ ਬਾਹਰ ਕੱਢਿਆ ਤੇ ਗੁਰਦਾਸਪੁਰ ਦੇ ਸਿਵਿਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੌਰਾਂਗਲਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਆਹ ਤਾਂ ਹੱਦ ਹੀ ਹੋ ਗਈ ! ਸਰਕਾਰੀ ਸਕੂਲ ਦਾ ਮੇਨ ਗੇਟ ਹੀ ਹੋ ਗਿਆ 'ਗਾਇਬ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News