ਜ਼ੀਰਕਪੁਰ ''ਚ ਕਾਰ ''ਚੋਂ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ

04/27/2022 1:29:24 PM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਥਾਣਾ ਢਕੋਲੀ ਪੁਲਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਢਕੋਲੀ ਦੇ ਐੱਸ. ਐੱਚ. ਓ. ਜਤਿਨ ਕਪੂਰ ਨੇ ਦੱਸਿਆ ਕਿ ਇਕ ਵਿਅਕਤੀ ਜੋ ਹਰਿਆਣਾ ਨੰਬਰ ਪੋਲੋ ਮਾਰਕਾ ਕਾਰ 'ਚ ਸਵਾਰ ਹੋ ਕੇ ਢਕੋਲੀ ਵਿਖੇ ਡੀ. ਪੀ. ਐੱਸ ਚੌਂਕ ਵੱਲ ਆ ਰਿਹਾ ਸੀ। ਉਸ ਨੂੰ ਰੋਕ ਕੇ ਜਦ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 22 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਸ ਦੀ ਪੁੱਛ-ਪੜਤਾਲ ਕਰਨ 'ਤੇ ਵਿਨੋਦ ਕੁਮਾਰ ਪੁੱਤਰ ਪੂਨਮ ਚੰਦ ਵਾਸੀ ਫਤਿਆਬਾਦ (ਹਰਿਆਣਾ) ਵਜੋਂ ਪਛਾਣ ਹੋਈ ਹੈ। ਉਸ ਦੇ ਖ਼ਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Babita

Content Editor

Related News