ਹੋਟਲ ''ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ ''ਚ ਵੱਡੇ ਖ਼ੁਲਾਸੇ! ਸ਼ਿਵ ਸੈਨਾ ਆਗੂ ਦੇ ਪੁੱਤ ਨੇ ਕੰਧ ''ਚ ਮਾਰਿਆ ਸੀ ਸਿਰ

Wednesday, Aug 12, 2026 - 06:26 PM (IST)

ਹੋਟਲ ''ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ ''ਚ ਵੱਡੇ ਖ਼ੁਲਾਸੇ! ਸ਼ਿਵ ਸੈਨਾ ਆਗੂ ਦੇ ਪੁੱਤ ਨੇ ਕੰਧ ''ਚ ਮਾਰਿਆ ਸੀ ਸਿਰ

ਜਲੰਧਰ (ਸ.ਹ.)-ਰੇਲਵੇ ਰੋਡ ’ਤੇ ਸਥਿਤ ਰਾਇਲ ਗੈਸਟ ਹਾਊਸ ਵਿਚੋਂ ਲੁਧਿਆਣਾ ਦੀ ਲੜਕੀ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਲੜਕੀ ਦਾ ਕਤਲ ਉਸੇ ਦੇ ਬੁਆਏਫ੍ਰੈਂਡ ਅਤੇ ਸ਼ਿਵ ਸੈਨਾ ਆਗੂ ਦੇ ਪੁੱਤਰ ਨੇ ਕੀਤਾ, ਜੋ ਹੋਟਲ ਦੇ ਕਮਰੇ ਵਿਚ ਉਸ ਨੂੰ ਮਿਲਣ ਵੀ ਆਉਂਦਾ ਰਹਿੰਦਾ ਸੀ। ਲੜਕੀ ਵਿਸ਼ੂ ’ਤੇ ਵਿਆਹ ਕਰਵਾਉਣ ਨੂੰ ਲੈ ਕੇ ਦਬਾਅ ਬਣਾ ਰਹੀ ਸੀ ਪਰ ਸ਼ਰਾਬ ਦੇ ਨਸ਼ੇ ਵਿਚ ਵਿਸ਼ੂ ਨੇ ਯੋਤਿਕਾ ਸ਼ਰਮਾ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਦਾ ਸਿਰ ਫੜ ਕੇ ਕੰਧ ’ਚ ਦੇ ਮਾਰਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਸਾਹ ਰੁਕਣ ’ਤੇ ਵਿਸ਼ੂ ਤੁਰੰਤ ਹੋਟਲ ਵਿਚੋਂ ਭੱਜ ਨਿਕਲਿਆ ਪਰ ਮੰਗਲਵਾਰ ਨੂੰ ਥਾਣਾ ਨੰ.-3 ਦੀ ਪੁਲਸ ਨੇ ਮਹਿੰਦਰੂ ਮੁਹੱਲਾ ਦੇ ਰਹਿਣ ਵਾਲੇ ਵਿਸ਼ੂ ਉਰਫ਼ ਚਿੰਟੂ ਨੂੰ ਗ੍ਰਿਫ਼ਤਾਰ ਕਰ ਲਿਆ। ਵਿਸ਼ੂ ਨੂੰ ਉਸ ਦੇ ਘਰ ਵਾਲਿਆਂ ਨੇ ਬੇਦਖ਼ਲ ਕੀਤਾ ਹੋਇਆ ਹੈ ਕਿਉਂਕਿ ਸ਼ਰਾਬ ਦੇ ਨਸ਼ੇ ਵਿਚ ਉਹ ਆਪਣੇ ਪਰਿਵਾਰ ਵਾਲਿਆਂ ’ਤੇ ਵੀ ਹੱਥ ਚੁੱਕ ਦਿੰਦਾ ਸੀ।

ਇਹ ਵੀ ਪੜ੍ਹੋ:  ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ

PunjabKesari

ਥਾਣਾ ਨੰ. -3 ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਵਿਸ਼ੂ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਕਬੂਲ ਲਿਆ। ਦੋਸ਼ੀ ਨੇ ਮੰਨਿਆ ਕਿ ਝਗੜੇ ਵਿਚ ਉਸ ਤੋਂ ਜਯੋਤਿਕਾ ਦਾ ਕਤਲ ਹੋ ਗਿਆ ਕਿਉਂਕਿ ਉਹ ਲਗਾਤਾਰ ਉਸ ’ਤੇ ਵਿਆਹ ਕਰਨ ਲਈ ਦਬਾਅ ਪਾ ਰਹੀ ਸੀ, ਜਦਕਿ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਪਰ ਉਸ ਦੀ ਪਤਨੀ ਉਸ ਤੋਂ ਵੱਖ ਰਹਿ ਰਹੀ ਹੈ। ਵਿਸ਼ੂ ਨੇ ਇਹ ਵੀ ਮੰਨਿਆ ਜਦੋਂ ਕੁੱਟਮਾਰ ਹੋਈ ਤਾਂ ਉਹ ਸ਼ਰਾਬ ਦੇ ਨਸ਼ੇ ਵਿਚ ਸੀ। ਪੁਲਸ ਨੇ ਸੋਮਵਾਰ ਨੂੰ ਹੀ ਜਯੋਤਿਕਾ ਦੀ ਭੈਣ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਦਾ ਜਲੰਧਰ ਵਿਚ ਹੀ ਅੰਤਿਮ ਸੰਸਕਾਰ ਕਰਵਾ ਦਿੱਤਾ।

PunjabKesari

ਇਹ ਵੀ ਪੜ੍ਹੋ:  ਪੰਜਾਬ: ਆਨਲਾਈਨ ਗੇਮਿੰਗ ਨੇ ਪਾਏ ਉਜਾੜੇ! ਇਕ ਹੋਰ ਨੌਜਵਾਨ ਦੀ ਮੌਤ

ਦੱਸ ਦੇਈਏ ਕਿ ਲੁਧਿਆਣਾ ਨਿਵਾਸੀ ਯੋਤਿਕਾ 8 ਅਗਸਤ ਨੂੰ ਰੇਲਵੇ ਰੋਡ ’ਤੇ ਸਥਿਤ ਰਾਇਲ ਗੈਸਟ ਹਾਊਸ ਵਿਚ ਆ ਕੇ ਰੁਕੀ ਸੀ। ਜਯੋਤਿਕਾ ਨੇ ਸੋਮਵਾਰ ਸਵੇਰੇ ਵਾਪਸ ਪਰਤਣਾ ਸੀ ਪਰ ਐਤਵਾਰ ਦੀ ਸ਼ਾਮ ਵਿਸ਼ੂ ਨੇ ਕਮਰੇ ਵਿਚ ਬੀਅਰ ਤੇ ਸ਼ਰਾਬ ਪੀਤੀ ਅਤੇ ਬਾਅਦ ਵਿਚ ਵਾਪਸ ਪਰਤ ਗਿਆ। ਸੋਮਵਾਰ ਸਵੇਰੇ ਸੱਤ ਵਜੇ ਜਦੋਂ ਹੋਟਲ ਦਾ ਕਰਮਚਾਰੀ ਜਯੋਤਿਕਾ ਨੂੰ ਚਾਹ ਦੇਣ ਆਇਆ ਤਾਂ ਅੰਦਰੋਂ ਦਰਵਾਜ਼ਾ ਨਾ ਖੁੱਲ੍ਹਣ ’ਤੇ ਉਸ ਨੇ ਮੈਨੇਜਰ ਨੂੰ ਸੂਚਨਾ ਦਿੱਤੀ।

ਮੈਨੇਜਰ ਨੇ ਮਾਸਟਰ ਚਾਬੀ ਨਾਲ ਲਾਕ ਖੋਲ੍ਹਿਆ ਤਾਂ ਅੰਦਰ ਯੋਤਿਕਾ ਦੀ ਲਾਸ਼ ਬੈੱਡ ’ਤੇ ਪਈ ਮਿਲੀ, ਜਿਸ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਸਨ। ਫ਼ਰਸ਼ ’ਤੇ ਖ਼ੂਨ ਦੇ ਧੱਬੇ ਵੀ ਪਾਏ ਗਏ ਸਨ। ਇਸ ਸਬੰਧੀ ਥਾਣਾ ਨੰ. -3 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਯੋਤਿਕਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਨਾ ਦੇ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਸ਼ੂ ਅਤੇ ਜਯੋਤਿਕਾ ਕਾਫ਼ੀ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸਨ।

ਇਹ ਵੀ ਪੜ੍ਹੋ: Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News