ਤੀਜੀ ਵਾਰ ਵੀ SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਸਿੰਘ ਮਜੀਠੀਆ

Wednesday, Jul 31, 2024 - 09:23 AM (IST)

ਤੀਜੀ ਵਾਰ ਵੀ SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਸਿੰਘ ਮਜੀਠੀਆ

ਪਟਿਆਲਾ (ਬਲਜਿੰਦਰ)- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੀਜੀ ਵਾਰ ਵੀ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਨਹੀਂ ਹੋਏ। ਮਜੀਠੀਆ ਨੂੰ ਮੰਗਲਵਾਰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਮਜੀਠੀਆ ਨੇ 10:52 ਵਜੇ ਮੇਲ ਭੇਜ ਕੇ ਪੇਸ਼ ਨਾ ਹੋਣ ਸਬੰਧੀ ਸੂਚਨਾ ਦਿੱਤੀ, ਜਿਸ ਕਾਰਨ ਮਾਮਲੇ ’ਚ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਵੀ ਉਹ 18 ਅਤੇ 20 ਜੁਲਾਈ ਨੂੰ ਪੇਸ਼ ਨਹੀਂ ਹੋਏ। ਇਸ ਮਾਮਲੇ ’ਚ ਦੋਵਾਂ ਧਿਰਾਂ ਵੱਲੋਂ ਆਪਣਾ-ਆਪਣਾ ਪੱਖ ਰੱਖਿਆ ਗਿਆ। ਮਜੀਠੀਆ ਨੇ SIT ’ਤੇ ਦੋਸ਼ ਲਾਏ ਹਨ।

ਇਹ ਖ਼ਬਰ ਵੀ ਪੜ੍ਹੋ - Breaking News: ਸਵੇਰੇ-ਸਵੇਰੇ ਖੋਲ੍ਹਿਆ ਗਿਆ ਲਾਡੋਵਾਲ ਟੋਲ ਪਲਾਜ਼ਾ! ਕਿਸਾਨ ਆਗੂ ਗ੍ਰਿਫ਼ਤਾਰ

ਅਦਾਲਤ 'ਚ ਪੇਸ਼ੀ ਵਾਲੇ ਦਿਨ ਹੀ ਬੁਲਾਉਂਦੀ ਹੈ SIT: ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ SIT ਉਨ੍ਹਾਂ ਦੇ ਰਾਹ ’ਚ ਅੜਿੱਕੇ ਡਾਹ ਰਹੀ ਹੈ। ਜਿਸ ਦਿਨ ਮੇਰੀ ਅਦਾਲਤ ’ਚ ਪੇਸ਼ੀ ਹੁੰਦੀ ਹੈ ਤਾਂ ਉਸ ਦਿਨ ਦਾ ਜਾਣ ਬੁਝ ਕੇ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ, ਜਦਕਿ SIT ਮੇਰੇ ਖ਼ਿਲਾਫ਼ ਕੇਸਾਂ ਤੋਂ ਜਾਣੂ ਹੈ। ਮਜੀਠੀਆ ਨੇ ਕਿਹਾ ਕਿ ਕੇਸਾਂ ਦਾ ਜ਼ਿਕਰ ਮੇਰੀ ਜ਼ਮਾਨਤ ਦੀ ਅਰਜ਼ੀ ’ਚ ਵੀ ਹੈ। ਪਹਿਲਾਂ ਸੁਪਰੀਮ ਕੋਰਟ ਅਤੇ ਹੁਣ ਚੰਡੀਗੜ੍ਹ ਕੋਰਟ ’ਚ ਪੇਸ਼ੀ ਦੇ ਦਿਨ ਜਾਣ ਬੁਝ ਕੇ ਨੋਟਿਸ ਜਾਰੀ ਕੀਤੇ ਗਏ ਹਨ, ਜਦਕਿ ਮੇਰੇ ਵੱਲੋਂ ਐੱਸ. ਆਈ. ਟੀ. ਨੂੰ ਪਹਿਲੇ ਦਿਨ ਤੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਗਲਾਸ ਧੋਤੇ ਬਿਨਾਂ ਪਾਣੀ ਪੀਣ ਨਾਲ ਚਲੀ ਗਈ ਵਿਅਕਤੀ ਜਾਨ! ਹੈਰਾਨ ਕਰੇਗਾ ਪੂਰਾ ਮਾਮਲਾ

SIT ਨੇ ਮਜੀਠਿਆ ਦੇ ਦੋਸ਼ਾਂ ਨੂੰ ਨਕਾਰਿਆ 

SIT ਨੂੰ ਜਦੋਂ ਮਜੀਠੀਆ ਵੱਲੋਂ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਜੀਠੀਆ ਨੇ ਕਦੇ ਵੀ ਆਪਣੀ ਆਉਣ ਵਾਲੀ ਅਦਾਲਤੀ ਸੁਣਵਾਈ ਬਾਰੇ SIT ਨੂੰ ਸੂਚਿਤ ਨਹੀਂ ਕੀਤਾ। ਜਦੋਂ ਵੀ ਉਸ ਨੂੰ ਸੰਮਨ ਭੇਜੇ ਜਾਂਦੇ ਹਨ ਤਾਂ ਉਸ ਨੇ ਕਦੇ ਇਤਰਾਜ਼ ਨਹੀਂ ਕੀਤਾ, ਸਗੋਂ ਜਦੋਂ SIT ਜਾਂਚ ਦੀ ਤਰੀਕ ਤੈਅ ਕਰਦੀ ਹੈ ਤਾਂ ਉਹ ਆਪਣਾ ਜਵਾਬ ਭੇਜ ਦਿੰਦਾ ਹੈ। ਮਜੀਠੀਆ ਵੱਲੋਂ ਜਿਹੜੇ ਦੋਸ਼ ਲਗਾਏ ਗਏ ਹਨ ਕਿ SIT ਉਸ ਨੂੰ ਅਦਾਲਤ ’ਚ ਪੇਸ਼ ਹੋਣ ਤੋਂ ਰੋਕਦੀ ਹੈ, ਉਹ ਬੇਬੁਨਿਆਦ ਹਨ। ਜਦਕਿ ਮਜੀਠੀਆ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਦਾਲਤੀ ਕੇਸਾਂ ਦੀ ਸੁਣਵਾਈ ਬਾਰੇ SIT ਨੂੰ ਪਹਿਲਾਂ ਹੀ ਸੂਚਿਤ ਕਰੇ ਤਾਂ ਕਿ ਉਸ ਨੂੰ ਕਿਸੇ ਹੋਰ ਦਿਨ ਲਈ ਸੰਮਨ ਜਾਰੀ ਕੀਤੇ ਜਾ ਸਕਣ। SIT ਦੇ ਮੈਂਬਰਾਂ ਦਾ ਕਹਿਣਾ ਸੀ ਕਿ ਅੱਜ ਦੇ ਮਾਮਲੇ ’ਚ ਜੇਕਰ ਮਜੀਠੀਆ ਨੇ ਸੰਮਨ ਭੇਜਣ ਵਾਲੇ ਅਧਿਕਾਰੀ ਨੂੰ ਸੂਚਿਤ ਕੀਤਾ ਹੁੰਦਾ ਜਾਂ ਨਿਰਧਾਰਤ ਮਿਤੀ (ਜੁਲਾਈ 30, 2024) ਤੋਂ ਪਹਿਲਾਂ ਸਾਨੂੰ ਸੂਚਿਤ ਕੀਤਾ ਹੁੰਦਾ ਤਾਂ ਐੱਸ. ਆਈ. ਟੀ. ਵੱਲੋਂ ਨਿਸ਼ਚਤ ਤੌਰ ’ਤੇ ਅੱਜ ਦੀ ਤਾਰੀਖ਼ ਨੂੰ ਬਦਲ ਦਿੱਤਾ ਜਾਂਦਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News