ਮਸ਼ਹੂਰ ਪੰਜਾਬੀ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੋਬੀ ਧਾਲੀਵਾਲ ਭਾਜਪਾ ’ਚ ਹੋਏ ਸ਼ਾਮਲ (ਵੀਡੀਓ)

02/07/2022 12:25:29 PM

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੋਬੀ ਧਾਲੀਵਾਲ ਅੱਜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪਤਨੀ ਰਵਨੀਤ ਤੇ ਪੁੱਤਰ ਗੁਰਬਾਜ਼ ਨਾਲ ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਬੇਹੱਦ ਪਿਆਰੀ ਤਸਵੀਰ

ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉਚੇਚੇ ਤੌਰ ’ਤੇ ਪ੍ਰੋਗਰਾਮ ’ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮਾਹੀ ਗਿੱਲ ਤੇ ਹੋਬੀ ਧਾਲੀਵਾਲ ਨੂੰ ਗੁਲਦਸਤਾ ਭੇਟ ਕਰਕੇ ਪਾਰਟੀ ’ਚ ਸੁਆਗਤ ਕੀਤਾ।

ਦੱਸ ਦੇਈਏ ਕਿ ਹੋਬੀ ਧਾਲੀਵਾਲ ਨੇ ਪਾਰਟੀ ’ਚ ਸ਼ਾਮਲ ਹੋਣ ਤੋਂ ਪਹਿਲਾਂ ਇਕ ਇੰਟਰਵਿਊ ਵੀ ਦਿੱਤਾ ਸੀ। ਇਸ ਇੰਟਰਵਿਊ ਦੌਰਾਨ ਹੋਬੀ ਧਾਲੀਵਾਲ ਨੇ ਕਿਹਾ ਕਿ ਉਹ 3 ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਹੀ ਭਾਜਪਾ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਹੋਬੀ ਧਾਲੀਵਾਲ ਨੇ ਕਿਹਾ ਕਿ ਅਸੀਂ ਕਦੇ ਭਾਜਪਾ ਦੀ ਸੋਚ ਨੂੰ ਨੇੜਿਓਂ ਸਮਝਿਆ ਹੀ ਨਹੀਂ।

 
ਮਾਹੀ ਗਿੱਲ ਤੇ ਫ਼ਿਲਮ ਅਦਾਕਾਰ ਹੌਬੀ ਧਾਲੀਵਾਲ ਭਾਜਪਾ ਵਿੱਚ ਸ਼ਾਮਲ, ਭਾਜਪਾ ਨੇ ਕੀਤੀ ਪ੍ਰੈੱਸ ਕਾਨਫ਼ਰੰਸ

ਮਾਹੀ ਗਿੱਲ ਤੇ ਫ਼ਿਲਮ ਅਦਾਕਾਰ ਹੌਬੀ ਧਾਲੀਵਾਲ ਭਾਜਪਾ ਵਿੱਚ ਸ਼ਾਮਲ, ਭਾਜਪਾ ਨੇ ਕੀਤੀ ਪ੍ਰੈੱਸ ਕਾਨਫ਼ਰੰਸ #MahieGillgill #Hobbydhaliwal #BJP #modi #Punjabbjp #Congress #Punjabisinger

Posted by JagBani on Sunday, February 6, 2022

ਇਸ ਦੌਰਾਨ ਭਾਜਪਾ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਭਾਜਪਾ ਹੌਲੀ-ਹੌਲੀ ਹਰ ਸੂਬੇ ’ਚ ਅੱਗੇ ਵੱਧ ਰਹੀ ਹੈ। ਪਾਰਟੀ ਦੀ ਮਜ਼ਬੂਤੀ ਲਈ ਹਰ ਸਮਝਦਾਰ ਵਿਅਕਤੀ ਜੁੜ ਰਿਹਾ ਹੈ ਤੇ ਪਾਰਟੀ ਦੀ ਤਰੱਕੀ ਲਈ ਕੰਮ ਕਰ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh