ਮਹਾਤਮਾ ਬੁੱਧ ਵਰਗਾ ਇਨਸਾਨ : ਨਿੱਕ ਵਿਊਜਕ

04/17/2020 9:57:28 AM

ਕਮਲ ਕਿਲਾ ਰਾਏਪੁਰ

9814961836

4 ਦਸੰਬਰ 1982 ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਅੰਦਰ ਕੁਦਰਤ ਦਾ ਇਕ ਅਜੀਬ ਵਰਤਾਰਾ ਹੋਇਆ। ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ । ਡਾਕਟਰ ਅਤੇ ਨਰਸਾਂ ਦੇ ਬੱਚੇ ਨੂੰ ਦੇਖਕੇ ਹੋਸ਼ ਉੱਡ ਗਏ । ਬੱਚਾ ਅਮੇਲਿਆ ਸਿੰਡਰੋਮ ਨਾਮ ਦੀ ਬੀਮਾਰੀ ਨਾਲ ਪੀੜਤ ਪੈਦਾ ਹੋਇਆ, ਜਿਸ ਕਾਰਨ ਬੱਚੇ ਦੇ ਲੱਤਾਂ ਅਤੇ ਬਾਹਾਂ ਪੂਰੀ ਤਰ੍ਹਾਂ ਗਾਇਬ ਸੀ । ਮਾਂ ਖੁਦ ਬੱਚਿਆਂ ਦੇ ਵਿਭਾਗ ਵਿਚ ਨਰਸ ਸੀ । ਡਾਕਟਰਾਂ ਦੇ ਹਾਭ ਭਾਵ ਦੇਖਕੇ ਉਹ ਸਮਝ ਗਈ ਕਿ ਬੱਚਾ ਠੀਕ ਨਹੀਂ ਹੈ। ਡਾਕਟਰਾਂ ਨੇ ਦੱਸਿਆ ਤਾਂ ਮਾਂ ਫੁੱਟ-ਫੁੱਟ ਰੋਣ ਲੱਗੀ ।

ਮਾਂ ਦੀ ਮਨੋਦਸ਼ਾ ਸਮਝੀ ਜਾ ਸਕਦੀ ਹੈ। ਨੌ ਮਹੀਨੇ ਅਥਾਹ ਪੀੜਾਂ ਸਹਿ ਕੇ ਜੋ ਆਸਾਂ ਉਮੀਦਾਂ ਦਾ ਬੀਜ ਪੁੰਗਰੀਆ ਉਹ ਇਹੋ ਜਿਹੀ ਹਾਲਤ ਵਿਚ ਸੀ ਕਿ ਕਿਸੇ ਦਾ ਵੀ ਉਸਨੂੰ ਦੇਖ ਰੋਣ ਨਿਕਲ ਜਾਵੇ।  ਕੁਦਰਤ ਜੇ ਜ਼ਖਮ ਦਿੰਦੀ ਹੈ ਤਾਂ ਉਸਨੂੰ ਸਹਿਣ ਲਈ ਹਿੰਮਤ ਵੀ ਦਿੰਦੀ ਹੈ। ਸਮਾਂ ਵੱਡੇ ਵੱਡੇ ਜਖਮ ਭਰ ਦਿੰਦਾਂ ਹੈ। ਇਵੇਂ ਹੀ ਹੋਇਆ। ਆਖਰ ਮਾਂ ਨੇ ਵੀ ਇਹ ਭਾਣਾ ਮੰਨ ਲਿਆ। ਬੱਚੇ ਦਾ ਨਾਮ ਨਿੱਕ ਵਿਊਜਿਕ ਰੱਖਿਆ ਗਿਆ। ਹੁਣ ਉਸ ਦੀ ਪਰਵਰਿਸ਼ ਦੀ ਫਿਕਰ ਸੀ। ਮਾਂ ਬਾਪ ਚਿੰਤਾਂ ਵਿਚ ਸੀ ਕਿ ਸੱਭ ਕਿਵੇਂ ਹੋਵੇਗਾ। ਇਸ ਦਾ ਖਾਣ ਪੀਣ ਰੋਜ ਦੀਆਂ ਕਿਰਿਆਵਾਂ ਸਾਥੋਂ ਬਾਅਦ ਕੌਣ ਕਰੇਗਾ ਇਹ ਸੱਭ ਪਰ ਕੁਦਰਤ ਨੇ ਬਹੁਤ ਵੱਡਾ ਫੈਸਲਾ ਪਹਿਲਾਂ ਹੀ ਕੀਤਾ ਹੋਇਆ ਸੀ ਇਸ ਬੱਚੇ ਦੇ ਭਵਿੱਖ ਲਈ।

ਕੁਦਰਤ ਦੇ ਹਰ ਵਰਤਾਰੇ ਜਿਸ ਨੂੰ ਕਈ ਵਾਰ ਇਨਸਾਨ ਵਲੋਂ ਆਪਣੇ ਵਿਰੁੱਧ ਸਮਝਿਆ ਜਾਂਦਾ ਹੈ ਅੰਤ ਵਿਚ ਉਹ ਵੀ ਉਸ ਦੇ ਲਈ ਚੰਗਾਂ ਹੀ ਸਾਬਿਤ ਹੁੰਦਾਂ ਹੈ। ਨਿੱਕ ਦੇ ਪੱਟ ਅਤੇ ਪੈਰਾਂ ਦੇ ਨਾਮ ’ਤੇ ਸਿਰਫ ਉਗਲਾਂ ਦਾ ਪੰਜਾ ਸੀ । ਇਹ ਹੀ ਕੁਦਰਤ ਦੀ ਉਸਨੂੰ ਸੌਗਾਤ ਸੀ ।ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਦੋਵਾਂ ਪੈਰਾਂ ਦੇ ਪੰਜਿਆ ਦੀਆਂ ਉਗਲਾਂ ਅਲੱਗ ਕਰ ਦਿੱਤੀਆਂ ਤਾਂ ਜੋ ਉਹ ਇਸਦਾ ਇਸਤੇਮਾਲ ਹੱਥਾਂ ਦੀਆਂ ਉਗਲੀਆਂ ਵਾਂਗ ਕਰ ਸਕੇ। ਨਿੱਕ ਨੇ ਪੈਰ ਦੀਆਂ ਇਨ੍ਹਾਂ ਉਗਲਾਂ ਨਾਲ ਲਿਖਣਾ, ਟਾਈਪ ਕਰਨਾ। ਕਿਤਾਬ ਦੇ ਪੰਨੇ ਪਲਟਣਾ ਆਦਿ ਸਿੱਖ ਲਿਆ। ਨਿੱਕ ਸਕੂਲ ਜਾਣ ਲੱਗਾ ਪਰ ਆਮ ਬੱਚੇ ਉਸਦਾ ਮਜ਼ਾਕ ਉਡਾਉਦੇਂ ਉਹ ਘਟਿਆਪਣ ਦਾ ਸ਼ਿਕਾਰ ਹੋ ਗਿਆ ।

PunjabKesari

10 ਸਾਲ ਦੀ ਉਮਰ ਵਿਚ ਉਸਨੇ ਬਾਥ ਟੱਬ ਵਿਚ ਡੁੱਬਕੇ ਆਤਮਹੱਤਿਆ ਕਰਨੀ ਚਾਹੀ ਪਰ ਰੱਬ ਦੀ ਮਰਜ਼ੀ ਨਹੀਂ ਸੀ ਬੱਚ ਗਿਆ, ਕੁਝ ਚੰਗਾਂ ਹੋਣਾ ਸੀ । ਮਾਂ ਨੇ ਉਸਦੇ ਜਨਮ ਦੀ ਗੱਲ ਸੁਣਾਈ ਤੇ ਦੱਸਿਆ ਕਿ ਮੈ- ਛੇ ਮਹੀਨੇ ਤੇਰੀ ਹਾਲਤ ਦੇਖਕੇ ਤੈਨੂੰ ਗੋਦ ਵਿਚ ਨਹੀਂ ਲਿਆ ਸੀ ਗੱਲ ਸੁਣਕੇ ਬਹੁਤ ਰੋਇਆ । ਇੰਕ ਦਿਨ ਮਾਂ ਨੇ ਇਕ ਅਖਬਾਰ ਵਿਚ ਛਪਿਆ ਲੇਖ ਪੜ੍ਹਨ ਲਈ ਦਿੱਤਾ। ਲੇਖ ਇਕ ਵਿਕਲਾਂਗ ਦੀ ਆਪਬੀਤੀ ਸੀ ਕਿ ਕਿਵੇਂ ਉਸਨੇ ਜਿੰਦਗੀ ਜਿਉਣ ਦੀ ਕਲਾ ਸਿੱਖ ਲਈ ਇਸ ਲੇਖ਼ ਦਾ ਨਿੱਕ ਤੇ ਬਹੁਤ ਅਸਰ ਹੋਇਆ ਉਸਨੇ ਸੋਚ ਲਿਆ ਕਿ ਸੰਸਾਰ ਤੇ ਮੈਂ ਇੱਕਲਾ ਦੁਖੀ ਤੇ ਵਿਕਲਾਂਗ ਨਹੀਂ ਮੇਰੇ ਵਰਗੇ ਹੋਰ ਲੱਖਾਂ ਹਨ ।

ਨਿੱਕ ਕਹਿੰਦਾਂ ਹੈ ਕਿ ਉਸ ਦਿਨ ਮੈਂ ਫੈਸਲਾ ਕਰ ਲਿਆ ਸੀ ਕਿ ਪ੍ਰਮਾਤਮਾ ਨੇ ਮੈਨੂੰ ਜੋ ਨਹੀਂ ਦਿੱਤਾ ਮੈਂ ਉਸ ਦਾ ਦੁੱਖ ਕਰਨ ਦੀ ਬਜਾਏ ਪ੍ਰਮਾਤਮਾ ਨੇ ਜੋ ਮੈਨੂੰ ਦਿੱਤਾ ਹੈ ਮੈਂ ਉਸਦਾ ਆਨੰਦ ਮਾਣਾਗਾ। ਨਿੱਕ ਦੇ ਅੰਦਰ ਸਵੈ ਵਿਸ਼ਵਾਸ਼ ਅਤੇ ਦ੍ਰਿੜਤਾ ਜਨਮ ਲੈ ਚੁੱਕੀ ਸੀ । ਹੁਣ ਉਹ ਸੰਸਾਂਰ ਨੂੰ ਦੱਸ ਰਿਹਾ ਸੀ ਕਿ ਪ੍ਰਮਾਤਮਾ ਦੀ ਬਣਾਈ ਕੋਈ ਵੀ ਸ਼ੈਅ ਖਰਾਬ ਜਾਂ ਬੇਕਾਰ ਨਹੀਂ ਬੱਸ ਦੇਖਣ ਵਾਲੇ ਦੀ ਨਜ਼ਰ ਵਿਚ ਹੀ ਨੁਕਸ ਹੋ ਸਕਦਾ । ਇਸ ਤੋਂ ਬਾਅਦ ਇਸ ਵਿਲੱਖਣ ਇਨਸਾਨ ਨੇ ਉਹ ਸੱਭ ਕਰ ਦਿਖਾਇਆ ਜੋ ਇਕ ਆਮ ਤੰਦਰੁਸਤ ਇਨਸਾਨ ਕਰਦਾ ਹੈ। ਨਿੱਕ ਤੈਰਾਕੀ ਕਰ ਸਕਦਾ , ਫੁੱਟਬਾਲ ਖੇਡ ਸਕਦਾ ਹੈ, ਸਰਫਿੰਗ ਕਰਦਾ ਹੈ , ਲਿਖ ਸਕਦਾ ਹੈ ।

ਅੱਜ ਇਹ ਇਨਸਾਨ ਦੁਨੀਆਂ ਦੇ ਕੋਨੇ-ਕੋਨੇ ਵਿਚ ਜਾ ਕੇ ਸੰਸਾਰ ਦੇ ਉਨ੍ਹਾਂ ਸੱਭ ਲੋਕਾਂ ਨੂੰ ਜਿੰਦਗੀ ਨੂੰ ਬਿਨਾਂ ਗਿਲੇ ਸਿਕਵੇ ਕੀਤਿਆਂ ਜਿਊਣ ਦੀ ਕਲਾ ਸਿਖਾ ਰਿਹਾ ਹੈ, ਜੋ ਆਪਣੀ ਜਿੰਦਗੀ ਤੋਂ ਕਿਸੇ ਕਾਰਨ ਖੁਸ਼ ਨਹੀਂ ਹਨ। ਨਿੱਕ ਉਨ੍ਹਾਂ ਨੂੰ ਦੱਸਦਾ ਕਿ ਆਪਣੀਆਂ ਕਮੀਆਂ ਆਪਣੀਆਂ ਅਸਫਲਤਾਵਾਂ ’ਤੇ ਧਿਆਨ ਕੇਦ੍ਰਿੰਤ ਕਰਨ ਦੀ ਬਜਾਏ ਆਪਣੀਆਂ ਖੂਬੀਆਂ ਅਤੇ ਯੋਗਤਾਵਾਂ ’ਤੇ ਧਿਆਨ ਦਿਉ ਤੁਸੀ ਸੰਸਾਰ ਤੇ ਉਹ ਸੱਭ ਕੁਝ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਬਿਨਾਂ ਹੱਥਾਂ ਪੈਰਾਂ ਦੇ ਪੈਦਾ ਹੋਇਆ ਇਹ ਬੱਚਾ ਅੱਜ ਦੁਨੀਆਂ ਦਾ ਸੱਭ ਤੋਂ ਵਧੀਆ ਵਕਤਾ ਹੈ, ਜਿਸ ਬੱਚੇ ਦੇ ਪੈਦਾ ਹੋਣ ’ਤੇ ਉਸਦੀ ਮਾਂ ਉਸਨੂੰ ਦੇਖਣਾ ਵੀ ਨਹੀਂ ਚਾਹੁੰਦੀ ਸੀ। ਉਸਨੂੰ ਦੇਖਣ ਸੁਣਨ ਲਈ ਅੱਜ ਲੱਖਾਂ ਲੋਕ ਉਸਦਾ ਇੰਤਜ਼ਾਰ ਕਰਦੇ ਨੇ। ਸ਼ਾਇਦ ਇਹੀ ਜਿੰਦਗੀ ਦੀ ਖੂਬਸੂਰਤੀ ਹੈ, ਜੋ ਅਕਸਰ ਕਈ ਵਾਰ ਇਨਸਾਨ ਨਕਾਰਤਮਕ ਰਵੱਈਆ ਅਪਣਾ ਕੇ ਦੇਖਣ ਮਾਨਣ ਤੋਂ ਵਾਝਾਂ ਹੋ ਜਾਂਦਾ ਹੈ।

PunjabKesari

ਜ਼ਿੰਦਗੀ ਵਿਚ ਤੁਹਾਡੇ ਕੋਲ ਦੋ ਰਸਤੇ ਹੁੰਦੇ ਨੇ, ਇਕ bitter ਤੇ ਇਕ better ਤੁਸੀਂ ਹਮੇਸ਼ਾਂ better ਨੂੰ ਚੁਣੋ bitter ਨੂੰ ਭੁੱਲ ਜਾਵੋ ਫਿਰ ਤੁਸੀ ਜਿੰਦਗੀ ਦੇ ਹਰ ਲਮਹੇ ਦਾ ਆਨੰਦ ਮਾਣ ਸਕੋਗੇ। ਆਸਟਰੇਲੀਅਨ ਸਰਕਾਰ ਵਲੋਂ ਉਸਨੂੰ ਆਸਟਰੇਲੀਅਨ ਯੰਗ ਸਿਟੀਜਨ ਅਵਾਰਡ 1990 ਅਤੇ ਯੰਗ ਅਸਟਰੇਲੀਅਨ ਆਫ ਦਾ ਯੀਅਰ 2005 ਅਵਾਰਡ ਨਾਲ ਸਨਮਾਨਿਆ ਗਿਆ। ਜੇਕਰ ਨਿੱਕ ਆਪਣੇ ਆਪ ਨੂੰ ਅਪੰਗ ਤੇ ਬਦਕਿਸਮਤ ਮੰਨਕੇ ਬੈਠਾ ਰਹਿੰਦਾਂ ਤਾਂ ਸ਼ਾਇਦ ਉਹ ਗੁੰਮਨਾਮੀ ਤੇ ਤਰਸਭਰੀ ਜਿੰਦਗੀ ਜਿਉਦਾਂ ਹੁੰਦਾਂ ਜਾਂ ਹੁਣ ਤੱਕ ਮਰ ਗਿਆ ਹੁੰਦਾਂ ਉਸਦੀ ਜਿੰਦਗੀ ਪ੍ਰਤੀ ਉਮੀਦ ਅਤੇ ਵਿਸਵਾਸ਼ ਨੇ ਉਸਨੂੰ ਫਲਕ ਤੇ ਸਦਾ ਲਈ ਚਮਕਣ ਵਾਲਾ ਤਾਰਾ ਬਣਾ ਦਿੱਤਾ । ਜੇ ਸੰਸਾਰ ਰੂਪੀ ਮੇਲੇ ਵਿਚ ਆਏ ਹਾਂ ਤਾਂ ਕਿਉ ਨਾ ਇਸ ਮੇਲੇ ਦਾ ਆੰਨਦ ਮਾਣਕੇ ਜਾਈਏ ਭਾਵੇਂ ਇਸਦਾ ਆਨੰਦ ਲੈਣ ਲਈ ਧੁੱਪੇ ਹੀ ਕਿਉ ਨਾ ਤੁਰਨਾ ਪਵੇ।

ਨਿੱਕ ਦੇ ਕੁਝ ਵਿਚਾਰ-
1) ਜ਼ਿੰਦਗੀ ਵਿਚ ਕਿਸੇ ਵੇਲੇ ਨਾਕਾਮ ਹੋਣ ਵਾਲਾ ਹਾਰਿਆ ਹੋਇਆ ਨਹੀਂ ਹੁੰਦਾਂ। ਹਾਰਿਆ ਹੋਇਆ ਉਹ ਹੁੰਦਾਂ ਹੈ, ਜੋ ਦੋਬਾਰਾ ਕੋਸ਼ਿਸ਼ ਕਰਨ ਤੋਂ ਨਾਂਹ ਕਰ ਦੇਵੇ।
2) ਜਿਨਾਂ ਜ਼ਿਆਦਾ ਵੱਡਾ ਤੁਹਾਡਾ ਸੰਘਰਸ਼ ਹੋਵੇਗਾ, ਤੁਹਾਡੀ ਜਿੱਤ ਵੀ ਉਤਨੀ ਵੱਡੀ ਹੋਵੇਗੀ।
3) ਮੇਰੇ ਕੋਲ ਜੋ ਨਹੀਂ ਹੈ, ਉਸ ਲਈ ਪ੍ਰਮਾਤਮਾ ਨਾਲ ਨਾਰਾਜ਼ ਹੋਣ ਦੀ ਥਾਂ ਮੇਰੇ ਕੋਲ ਜੋ ਹੈ ਉਸ ਲਈ ਪ੍ਰਮਾਤਮਾ ਦਾ ਧੰਨਵਾਦੀ ਹੋਣਾ ਮੈਨੂੰ ਜਿਆਦਾ ਚੰਗਾਂ ਮਹਿਸੂਸ ਕਰਵਾਉਦਾਂ ਹੈ।
4) ਪ੍ਰਮਾਤਮਾ ਦਾ ਤੁਹਾਡੇ ਪ੍ਰਤੀ ਪ੍ਰੇਮ ਏਨਾਂ ਸੱਚਾ ਹੈ ਕਿ ਇਸਨੂੰ ਸਾਬਿਤ ਕਰਨ ਲਈ ਉਸਨੇ ਤੁਹਾਨੂੰ ਬਣਾਇਆ ਹੈ।
5) ਸਾਡੀ ਜ਼ਿੰਦਗੀ ਦੇ ਵਿਚ ਮੁਸ਼ਕਲਾਂ ਸਾਡੇ ਵਿਸ਼ਵਾਸ਼ ਨੂੰ ਮਜਬੂਤ ਕਰਨ ਲਈ ਹਨ। ਸਾਨੂੰ ਲਤਾੜਣ ਲਈ ਨਹੀ।

ਜੇ ਤੁਸੀਂ ਨਿੱਕ ਦਾ ਚਿਹਰਾ ਦੇਖ ਕੇ ਮਹਾਤਮਾ ਬੁੱਧ ਦੇ ਸ਼ਾਂਤ ਅਤੇ ਵਿਸ਼ਵਾਸ਼ ਨਾਲ ਭਰੇ ਹੋਏ ਚਿਹਰੇ ਦਾ ਦੀਦਾਰ ਨਹੀਂ ਕਰਦੇ ਤਾਂ ਤੁਸੀਂ ਇਸ ਲੇਖ ਨੂੰ ਵੀ ਨਹੀਂ ਸਮਝ ਸਕੇ। 

 

ਧੰਨਵਾਦਾ ਤੁਹਾਡਾ ਆਪਣਾ ਕਮਲ

fb id- https://www.facebook.com/kulvinderprince.grewal

PunjabKesari


rajwinder kaur

Content Editor

Related News