ਮਾਛੀਵਾੜੇ ਦੇ ਜੰਗਲਾਂ 'ਚ ਫੜਿਆ ਗਊ ਮਾਸ ਦਾ ਬੁੱਚੜਖਾਨਾ, ਪੰਜਾਬ ਪੁਲਸ ਨੇ ਕੀਤੀ ਵੱਡੀ ਕਾਰਵਾਈ!

Sunday, Dec 21, 2025 - 11:47 AM (IST)

ਮਾਛੀਵਾੜੇ ਦੇ ਜੰਗਲਾਂ 'ਚ ਫੜਿਆ ਗਊ ਮਾਸ ਦਾ ਬੁੱਚੜਖਾਨਾ, ਪੰਜਾਬ ਪੁਲਸ ਨੇ ਕੀਤੀ ਵੱਡੀ ਕਾਰਵਾਈ!

ਲੁਧਿਆਣਾ (ਵਿਪਨ) : ਬੀਤੀ ਦੇਰ ਰਾਤ ਮਾਛੀਵਾੜਾ ਦੀ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਹਿੰਦੂ ਸੰਗਠਨਾਂ ਵਲੋਂ ਗਊਆਂ ਦੀ ਹੱਤਿਆ ਕਰ ਮਾਸ ਤਿਆਰ ਕਰਨ ਵਾਲਾ ਬੁੱਚੜਖਾਨਾ ਫੜ੍ਹਿਆ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ 10 ਦੇ ਕਰੀਬ ਕਤਲ ਕੀਤੀਆਂ ਗਊਆਂ ਦੇ ਅੰਸ਼ ਬਰਾਮਦ ਕੀਤੇ, ਜਦਕਿ 9 ਨੂੰ ਮੌਕੇ ’ਤੇ ਬਚਾ ਲਿਆ ਗਿਆ। ਇਸ ਦੌਰਾਨ ਕਈ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਪੁਲਸ ਵਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। 

ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਸੰਯੁਕਤ ਗਊ ਰੱਖਿਆ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ, ਪੰਜਾਬ ਪ੍ਰਧਾਨ ਨਿਕਸ਼ਿਨ ਕੁਮਾਰ, ਸ਼ਿਵ ਸੈਨਾ ਯੂਥ ਪ੍ਰਧਾਨ ਰਮਨ ਵਡੇਰਾ, ਰਾਸ਼ਟਰੀ ਪ੍ਰਧਾਨ ਡੀ.ਡੀ. ਰਾਣਾ, ਚੰਦਰ ਸੇਖ਼ਰ, ਸਾਜਨ, ਤਰੁਣ ਕਪਿਲ, ਅਮਿਤ ਕਪੂਰ, ਰਮਨ ਅਗਰਵਾਲ, ਸੰਦੀਪ ਬਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਹਿੰਦ ਨਹਿਰ ਦੇ ਮੁਸ਼ਕਾਬਾਦ ਨੇੜ੍ਹੇ ਜੰਗਲੀ ਖੇਤਰ ਵਿਚ ਗਊਆਂ ਦੀ ਹੱਤਿਆ ਕਰ ਉਨ੍ਹਾਂ ਦੇ ਮਾਸ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਜਾ ਕੇ ਚੱਲ ਰਹੇ ਬੁੱਚੜਖਾਨੇ ’ਤੇ ਛਾਪੇਮਾਰੀ ਕੀਤੀ ਗਈ।

ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ

ਸੂਚਨਾ ਮਿਲਦੇ ਹੀ ਡੀਐੱਸਪੀ ਤਰਲੋਚਨ ਸਿੰਘ, ਥਾਣਾ ਮੁਖੀ ਪਵਿੱਤਰ ਸਿੰਘ, ਇੰਸਪੈਕਟਰ ਹਰਵਿੰਦਰ ਸਿੰਘ ਪੁਲਸ ਟੀਮਾਂ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਗਊਆਂ ਦੀ ਹੱਤਿਆ ਕਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਇਸ ਜੰਗਲੀ ਖੇਤਰ ਵਿਚ ਚੱਲ ਰਹੇ ਨਾਜਾਇਜ ਬੁੱਚੜਖਾਨੇ ਦਾ ਦ੍ਰਿਸ਼ ਬੜਾ ਖੌਫ਼ਨਾਕ ਸੀ, ਕਿਉਂਕਿ ਭਾਰੀ ਗਿਣਤੀ ਵਿਚ ਗਊਆਂ ਦੇ ਮਾਸ ਅਤੇ ਉਨ੍ਹਾਂ ਦੇ ਪਿੰਜਰ ਆਲੇ-ਦੁਆਲੇ ਬਿਖਰੇ ਪਏ ਸਨ। ਇਨ੍ਹਾਂ ’ਚੋਂ ਕੁਝ ਗਊਆਂ ਦਾ ਮਾਸ ਤਰਪਾਲ ਵਿਚ ਲਪੇਟ ਵਿਚ ਇਕੱਠਾ ਕੀਤਾ ਸੀ, ਜਿਸ ਨੂੰ ਵੇਚਣ ਲਈ ਤਸਕਰੀ ਕੀਤਾ ਜਾਣਾ ਸੀ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਗਊਆਂ ਦੀ ਹੱਤਿਆ ਕਰ ਮਾਸ ਤਸਕਰੀ ਕਰਨ ਵਾਲੇ ਇਹ ਬੁੱਚੜਖਾਨਾ ਚਲਾ ਰਹੇ ਵਿਅਕਤੀਆਂ ਵਲੋਂ ਇਸ ਜੰਗਲੀ ਖੇਤਰ ਵਿਚ ਟੋਏ ਪੁੱਟੇ ਹੋਏ ਸਨ ਤਾਂ ਜੋ ਮਾਸ ਤੋਂ ਬਾਅਦ ਉਨ੍ਹਾਂ ਦੇ ਬਾਕੀ ਅੰਸ਼ ਇੱਥੇ ਦਫ਼ਨਾ ਦਿੱਤੇ ਜਾਣ। ਜਿੱਥੇ ਗਊਆਂ ਦੀ ਹੱਤਿਆ ਕੀਤੀ ਜਾ ਰਹੀ ਸੀ, ਉੱਥੇ ਨਾਲ ਹੀ ਇੱਕ ਗੁੱਜਰ ਭਾਈਚਾਰੇ ਦਾ ਡੇਰਾ ਹੈ, ਜੋ ਉਨ੍ਹਾਂ ਨੇ ਜੰਗਲੀ ਖੇਤਰ ਦੀ ਆੜ੍ਹ ਹੇਠ ਬਣਾਇਆ ਹੈ। ਇਥੇ ਉਹ ਨਾਜਾਇਜ ਬੁੱਚੜਖਾਨਾ ਚਲਾ ਰਹੇ ਸਨ। ਗਊ ਸੰਗਠਨਾਂ ਦੀ ਮੌਜੂਦਗੀ ਵਿਚ ਜਿਨ੍ਹਾਂ ਗਊਆਂ ਦੀ ਹੱਤਿਆ ਹੋਈ ਹੈ, ਉਨ੍ਹਾਂ ਦਾ ਪੰਡਿਤਾਂ ਵਲੋਂ ਵਿਧੀ ਵਿਧਾਨ ਅਨੁਸਾਰ ਦਫ਼ਨਾ ਦਿੱਤਾ ਗਿਆ।

ਪੜ੍ਹੋ ਇਹ ਵੀ - ਕਰੋੜਪਤੀ ਬਣ ਸਕਦਾ ਤੁਹਾਡਾ ਬੱਚਾ, ਸਿਖਾਓ ਇਹ ਤਰੀਕੇ, ਜ਼ਿੰਦਗੀ 'ਚ ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ


 


author

rajwinder kaur

Content Editor

Related News