ਖ਼ੌਫ਼ਨਾਕ ਵਾਰਦਾਤ : ਪਤੀ ਨੇ ਧੜ ਤੋਂ ਵੱਖ ਕੀਤਾ ਪਤਨੀ ਦਾ ਸਿਰ

Wednesday, Jun 24, 2020 - 02:16 PM (IST)

ਖ਼ੌਫ਼ਨਾਕ ਵਾਰਦਾਤ : ਪਤੀ ਨੇ ਧੜ ਤੋਂ ਵੱਖ ਕੀਤਾ ਪਤਨੀ ਦਾ ਸਿਰ

ਲੁਧਿਆਣਾ (ਨਰਿੰਦਰ ਮਹੇਂਦਰੂ) : ਗੁਰਦੇਵ ਨਗਰ ਵਿਚ ਰਾਤ ਦੇ ਖਾਣੇ 'ਚ ਨਸ਼ੀਲਾ ਪਦਾਰਥ ਮਿਲਾ ਕੇ ਪਹਿਲਾਂ ਤਿੰਨੋ ਬੱਚਿਆਂ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਸ਼ਰਾਬ ਦੇ ਨਸ਼ੇ 'ਚ ਟੱਲੀ ਪਤੀ ਮੁਕੇਸ਼ ਕੁਮਾਰ (37) ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਜੋਤੀ (26) ਸਾਲ ਦਾ ਗਲਾ ਵੱਢ ਖੁਦ ਜ਼ਹਿਰੀਲਾ ਪਦਾਰਥ ਨਿਗਲ ਲਿਆ। ਥਾਣਾ ਡਵੀਜ਼ਨ ਨੰ. 5 ਦੀ ਪੁਲਸ ਹਾਲ ਦੀ ਘੜੀ ਮ੍ਰਿਤਕਾ ਦੀ ਮੂੰਹ ਬੋਲੀ ਭੈਣ ਗੁੱਡੀ ਦੇ ਬਿਆਨ 'ਤੇ ਕਤਲ ਦਾ ਕੇਸ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲਾ ਕਰ ਦਿੱਤੀ ਹੈ, ਜਦੋਂਕਿ ਕੇਸ ਦਰਜ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਜ਼ੇਰੇ ਇਲਾਜ ਕਤਲ ਦੇ ਦੋਸ਼ੀ ਪਤੀ ਦੀ ਹਸਪਤਾਲ 'ਚ ਮੌਤ ਹੋਣ ਕਾਰਨ ਲਾਸ਼ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੌਰਚਰੀ ਵਿਚ ਰਖਵਾਈ ਗਈ ਹੈ।

ਇਹ ਵੀ ਪੜ੍ਹੋਂ : ਰੇਲ ਮੰਡਲ ਦੇ ਸੀਨੀਅਰ ਅਧਿਕਾਰੀ ਦੀ ਗੱਡੀ ਨਹਿਰ 'ਚ ਡਿੱਗੀ

PunjabKesari

ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਚੋਪੜਾ ਮੁਤਾਬਕ ਮੁਕੇਸ਼ ਮੂਲ ਰੂਪ ਨਾਲ ਮਥੁਰਾ ਦਾ ਰਹਿਣ ਵਾਲਾ ਸੀ। ਲਗਭਗ 10 ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਇਕ ਬੇਟਾ ਸੀ। ਫਿਰ ਪਤਨੀ ਦੀ ਛੋਟੀ ਭੈਣ ਨਾਲ ਉਸ ਦਾ ਵਿਆਹ ਹੋ ਗਿਆ, ਜਿਸ ਤੋਂ ਇਕ ਬੇਟਾ ਅਤੇ ਬੇਟੀ ਹੋਏ। ਮੁਕੇਸ਼ ਗੁਰਦੇਵ ਨਗਰ ਵਿਚ ਇਕ ਮਕਾਨ ਵਿਚ ਕੇਅਰ ਟੇਕਰ ਵਜੋਂ ਰਹਿ ਰਿਹਾ ਸੀ। ਉਸੇ ਮਕਾਨ ਦੇ ਅੱਗੇ ਵਾਲੇ ਹਿੱਸੇ ਵਿਚ ਰਿਸ਼ਤੇਦਾਰ ਗੁੱਡੀ ਆਪਣੇ ਪਰਿਵਾਰ ਦੇ ਸਮੇਤ ਰਹਿ ਰਹੀ ਹੈ। ਮੁਕੇਸ਼ ਸ਼ਰਾਬ ਪੀਣ ਦਾ ਆਦੀ ਸੀ। ਆਮ ਕਰ ਕੇ ਸ਼ਰਾਬ ਪੀ ਕੇ ਆਪਣੀ ਪਤਨੀ ਨਾਲ ਝਗੜਾ ਕਰਦਾ ਸੀ। ਘਰੇਲੂ ਕਲੇਸ਼ ਕਾਰਨ ਉਹ ਆਪਣੇ ਪਿੰਡ ਵੀ ਚਲੇ ਗਏ ਸਨ ਅਤੇ 7 ਮਹੀਨੇ ਪਹਿਲਾਂ ਹੀ ਵਾਪਸ ਆਏ ਸਨ। ਇਸ ਸਮੇਂ ਮੁਕੇਸ਼ ਘਰ ਦੇ ਕੋਲ ਹੀ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰ ਰਿਹਾ ਸੀ। ਮੰਗਲਵਾਰ ਰਾਤ ਲਗਭਗ 9 ਵਜੇ ਖਾਣਾ ਖਾਣ ਤੋਂ ਬਾਅਦ ਸਾਰੇ ਬਾਹਰ ਖੁੱਲ੍ਹੇ ਵਿਚ ਮੰਜਿਆਂ 'ਤੇ ਸੌਂ ਗਏ। ਉਸ ਸਮੇਂ ਮੁਕੇਸ਼ ਅੰਦਰ ਕਮਰੇ ਵਿਚ ਸ਼ਰਾਬ ਪੀ ਰਿਹਾ ਸੀ। ਲਗਭਗ 1 ਵਜੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ ਕਰ ਕੇ ਜ਼ਹਿਰੀਲਾ ਪਦਾਰਥ ਨਿਗਲ ਗਿਆ। ਕਤਲ ਦੇ ਸਮੇਂ 6 ਮਹੀਨੇ ਦੀ ਬੱਚੀ ਨਾਲ ਸੁੱਤੀ ਹੋਈ ਸੀ।

ਵੱਡੇ ਬੇਟੇ ਨਾਲ ਪਤਨੀ ਦੇ ਨਾਜਾਇਜ਼ ਸਬੰਧ ਦਾ ਸ਼ੱਕ ਬਣਿਆ ਮੌਤ ਦਾ ਕਾਰਨ
ਐੱਸ. ਐੱਚ. ਓ. ਰਿਚਾ ਮੁਤਾਬਕ ਮੁਕੇਸ਼ ਦੀ ਪਹਿਲੀ ਪਤਨੀ ਤੋਂ ਜੋ ਬੇਟਾ ਸੀ, ਉਸ ਦੀ ਉਮਰ 17 ਸਾਲ, ਜਦੋਂਕਿ ਜੋਤੀ ਤੋਂ 7 ਸਾਲ ਦਾ ਬੇਟਾ ਅਤੇ 6 ਮਹੀਨੇ ਦੀ ਇਕ ਬੇਟੀ ਹੈ। ਮੁਕੇਸ਼ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਮਤਰੇਏ ਬੇਟੇ ਨਾਲ ਨਾਜਾਇਜ਼ ਸਬੰਧ ਹਨ, ਜਦੋਂਕਿ ਮਾਸੀ ਤੋਂ ਮਾਂ ਬਣੀ ਜੋਤੀ ਦੀ ਬੇਟਾ ਇੱਜ਼ਤ ਕਰਦਾ ਸੀ। ਬੇਟੇ ਮੁਤਾਬਕ ਕਤਲ ਦੇ ਸਮੇਂ ਕਿਸੇ ਵੀ ਬੱਚੇ ਦੀ ਅੱਖ ਨਹੀਂ ਖੁੱਲ੍ਹੀ। ਉਨ੍ਹਾਂ ਨੂੰ ਸ਼ੱਕ ਹੈ ਕਿ ਰਾਤ ਦੇ ਖਾਣੇ 'ਚ ਕੁੱਝ ਮਿਲਾ ਕੇ ਉਨ੍ਹਾਂ ਨੂੰ ਬੇਹੋਸ਼ ਕੀਤਾ ਗਿਆ।

ਇਹ ਵੀ ਪੜ੍ਹੋਂ : ਕੋਰੋਨਾ ਕਹਿਰ ਦੇ ਬਾਵਜੂਦ ਗੁਰੂ ਘਰ 'ਚ ਵੱਧ ਰਹੀ ਹੈ ਸੰਗਤਾਂ ਦੀ ਗਿਣਤੀ

PunjabKesari
2 ਵਾਰ ਕੀਤਾ ਭੱਜਣ ਦਾ ਯਤਨ ਪਰ ਨਹੀਂ ਖੋਲ੍ਹਿਆ ਗੇਟ
ਏ. ਸੀ. ਪੀ. ਚੋਪੜਾ ਨੇ ਦੱਸਿਆ ਕਿ ਕਤਲ ਤੋਂ ਬਾਅਦ ਮੁਕੇਸ਼ ਨੇ ਦੋ ਵਾਰ ਭੱਜਣ ਦਾ ਯਤਨ ਕੀਤਾ ਅਤੇ ਮੇਨ ਗੇਟ ਦੀ ਗੁੱਡੀ ਤੋਂ ਚਾਬੀ ਮੰਗੀ ਪਰ ਨਸ਼ੇ 'ਚ ਟੱਲੀ ਹੋਣ ਕਾਰਨ ਉਸ ਨੇ ਭਜਾ ਦਿੱਤਾ ਪਰ ਜਦੋਂ ਮੁਕੇਸ਼ ਨਾ ਹਟਿਆ ਤਾਂ ਵੱਡੇ ਬੇਟੇ ਨੂੰ ਬੁਲਾਉਣ ਲਈ ਜਦੋਂ ਘਰ ਵਿਚ ਪਿੱਛੇ ਵੱਲ ਗਈ ਤਾਂ ਜੋਤੀ ਦੀ ਲਾਸ਼ ਦੇਖ ਕੇ ਰੌਲਾ ਪਾਇਆ, ਜਿਸ ਤੋਂ ਬਾਅਦ ਵੱਡੇ ਬੇਟੇ ਨੂੰ ਚੁੱਕ ਕੇ ਉਸ ਨੂੰ ਦਬੋਚ ਲਿਆ ਪਰ ਪੁਲਸ ਦੇ ਮੌਕੇ 'ਤੇ ਪੁੱਜਣ ਤੱਕ ਉਸ ਦੀ ਹਾਲਤ ਗੰਭੀਰ ਹੋ ਚੁੱਕੀ ਸੀ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰੈਫਰ ਕਰ ਦਿੱਤਾ।
 


author

Baljeet Kaur

Content Editor

Related News