ਲੁਧਿਆਣਾ ਸੀਟ 'ਤੇ ਟਿਕਟਾਂ ਦੀ ਦੌੜ 'ਚ ਨਿੱਤਰੇ ਕਈ 'ਸਿਆਸੀ ਯੋਧੇ'

Thursday, Jan 31, 2019 - 03:26 PM (IST)

ਲੁਧਿਆਣਾ ਸੀਟ 'ਤੇ ਟਿਕਟਾਂ ਦੀ ਦੌੜ 'ਚ ਨਿੱਤਰੇ ਕਈ 'ਸਿਆਸੀ ਯੋਧੇ'

ਲੁਧਿਆਣਾ: ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਵਿੱਢੀਆ ਚੋਣ ਸਰਗਰਮੀਆਂ 'ਚ ਹੁਣ ਆਪਣੇ ਉਮੀਦਵਾਰ ਉਤਾਰਨ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ। ਹੁਣ ਤੱਕ ਹੋਈਆਂ ਪਿਛਲੀਆਂ 15 ਲੋਕ ਸਭਾ ਚੋਣਾਂ 'ਚ ਜ਼ਿਆਦਾ ਕਾਂਗਰਸ ਦਾ ਦਬਦਬਾ ਹੀ ਰਿਹਾ ਹੈ। ਗੱਲ ਕਰਦੇ ਹਾਂ ਲੋਕ ਸਭਾ ਸੀਟ 'ਤੇ ਚੋਣਾਂ ਲਈ ਉਮੀਦਵਾਰਾਂ ਦੀ ਤਾਂ ਕਾਂਗਰਸ ਪਾਰਟੀ ਇਕ ਵਾਰ ਫਿਰ ਮੌਜੂਦਾ ਸਮੇਂ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਇਸ ਹਲਕੇ ਤੋਂ ਦਾਅਵੇਦਾਰੀ ਲਈ ਐਲਾਨ ਕਰ ਸਕਦੀ ਹੈ। 

ਹਲਕੇ 'ਚ ਅਕਾਲੀ-ਭਾਜਪਾ ਪਾਰਟੀਆਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆ ਹਨ। ਜੇਕਰ ਅਕਾਲੀ ਦਲ ਇਹ ਸੀਟ ਭਾਜਪਾ ਨੂੰ ਛੱਡਦਾ ਹੈ ਤਾਂ ਭਾਜਪਾ ਐੱਚ. ਐੱਸ. ਫੂਲਕਾ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰਕੇ ਚੋਣ ਮੈਦਾਨ 'ਚ ਉਮੀਦਵਾਰ ਉਤਾਰ ਸਕਦੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਕਿਸੇ ਯੂਥ ਆਗੂ ਨੂੰ ਵੀ ਸੀਟ 'ਤੇ ਖੜ੍ਹਾ ਕਰਨ ਦੀ ਚਰਚਾ ਵੀ ਚੱਲ ਰਹੀ ਹੈ ਪਰ ਜੇਕਰ ਇਹ ਸੀਟ ਅਕਾਲੀ ਦਲ ਦੇ ਕੋਲ ਰਹਿੰਦੀ ਹੈ ਤਾਂ ਪਾਰਟੀ ਦੇ ਕਾਬਿਲ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਜਾਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋ ਵੀ ਉਮੀਦਵਾਰ ਐਲਾਨੇ ਜਾ ਸਕਦੇ ਹਨ। ਇਸ ਤੋਂ ਇਲਾਵਾ ਟਕਸਾਲੀ ਦਲ ਨਾਲ ਹੋਏ ਗਠਜੋੜ ਵਲੋਂ ਇਹ ਸੀਟ 'ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਨਾਂ ਵੀ ਐਲਾਨ ਕੀਤਾ ਜਾ ਸਕਦਾ ਹੈ ਪਰ ਆਮ ਆਦਮੀ ਪਾਰਟੀ ਵਲੋਂ ਹੁਣ ਤੱਕ ਕਿਸੇ ਵੀ ਉਮੀਦਵਾਰ ਦਾ ਨਾਂ ਸਾਹਮਣੇ ਨਹੀਂ ਆਇਆ ਹੈ ਪਰ ਹਲਕੇ 'ਚ ਸੀਟਾਂ ਦੀ ਜੋੜ-ਤੋੜ ਵੀ ਚੱਲ ਰਹੀ ਹੈ

ਲੁਧਿਆਣਾ ਲੋਕ ਸਭਾ ਸੀਟ ਦਾ ਇਤਿਹਾਸ-
ਜ਼ਿਕਰਯੋਗ ਹੈ ਕਿ ਲੁਧਿਆਣਾ ਲੋਕ ਸਭਾ 'ਚ 9 ਵਿਧਾਨ ਸਭਾ ਹਲਕਿਆਂ 'ਚ ਅਕਾਲੀ-ਭਾਜਪਾ ਦਾ ਇਕ ਵੀ ਜੇਤੂ ਵਿਧਾਇਕ ਨਹੀਂ ਹੈ। ਸ਼ਹਿਰ 'ਚ ਪੈਂਦੇ 6 ਵਿਧਾਨ ਸਭਾ ਹਲਕਿਆਂ 'ਚ ਚਾਰ ਸੀਟਾਂ 'ਤੇ ਕਾਂਗਰਸ ਅਤੇ ਦੋ ਸੀਟਾਂ 'ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਹਨ। ਇਸ ਤੋਂ ਇਲਾਵਾ ਪੇਂਡੂ ਲੋਕ ਸਭਾ ਹਲਕੇ 'ਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ 'ਚ ਦੋ ਸੀਟਾਂ 'ਤੇ ਆਮ ਆਦਮੀ ਪਾਰਟੀ ਅਤੇ ਇੱਕ 'ਤੇ ਕਾਂਗਰਸ ਦਾ ਵਿਧਾਇਕ ਹੈ। 

ਇਸ ਤੋਂ ਇਲਾਵਾ ਸਾਲ 2014 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਰਵਨੀਤ ਸਿੰਘ ਬਿੱਟੂ (ਕਾਂਗਰਸ) ਅਤੇ ਮਨਪ੍ਰੀਤ ਸਿੰਘ ਇਆਲੀ (ਸ਼੍ਰੋਮਣੀ ਅਕਾਲੀ ਦਲ) ਸਮੇਤ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਹਰਵਿੰਦਰ ਸਿੰਘ ਫੂਲਕਾ 'ਚ ਤ੍ਰਿਕੋਣਾ ਮੁਕਾਬਲਾ ਹੋਇਆ ਸੀ, ਜਿਸ 'ਚ 19,709 ਵੋਟਾਂ ਨਾਲ ਰਵਨੀਤ ਸਿੰਘ ਬਿੱਟੂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਚੋਣ ਮੈਦਾਨ 'ਚ ਰਵਨੀਤ ਸਿੰਘ ਬਿੱਟੂ ਨੂੰ 3,00,459 ਵੋਟਾਂ, ਮਨਪ੍ਰੀਤ ਸਿੰਘ ਇਆਲੀ ਨੂੰ 2,56,590 ਵੋਟਾਂ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ 2,80,750 ਵੋਟਾਂ ਮਿਲੀਆਂ ਸਨ। 

ਲੁਧਿਆਣਾ ਲੋਕ ਸਭਾ 'ਚ ਅਬਾਦੀ ਦਾ ਵੇਰਵਾ-
ਲੁਧਿਆਣਾ ਲੋਕ ਸਭਾ 'ਚ ਪੇਂਡੂ ਅਤੇ ਸ਼ਹਿਰੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪੇਂਡੂ ਆਬਾਦੀ 27 ਫੀਸਦੀ ਅਤੇ ਸ਼ਹਿਰੀ ਆਬਾਦੀ 73 ਫੀਸਦੀ ਹੈ। ਲੁਧਿਆਣਾ ਲੋਕ ਸਭਾ ਹਲਕੇ 'ਚ ਸਭ ਤੋਂ ਵੱਧ ਸਿੱਖ ਵੋਟਰ ਹਨ, ਜਿਨ੍ਹਾਂ ਦੀ ਗਿਣਤੀ 50-55 ਫੀਸਦੀ ਹੈ।


author

Iqbalkaur

Content Editor

Related News