ਲੁਧਿਆਣਾ: ਟਿਊਸ਼ਨ ਪੜ੍ਹਣ ਗਈ ਮਾਸੂਮ ਨੂੰ ਕਰ ਲਿਆ ਅਗਵਾ ਤੇ ਫ਼ਿਰ...

Wednesday, Jan 29, 2025 - 01:18 PM (IST)

ਲੁਧਿਆਣਾ: ਟਿਊਸ਼ਨ ਪੜ੍ਹਣ ਗਈ ਮਾਸੂਮ ਨੂੰ ਕਰ ਲਿਆ ਅਗਵਾ ਤੇ ਫ਼ਿਰ...

ਲੁਧਿਆਣਾ (ਤਰੁਣ): ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਵੱਲੋਂ ਇਕ 16 ਸਾਲਾ ਲੜਕੀ ਨੂੰ ਅਗਵਾ ਕਰਨ ਵਾਲੇ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ ਗਿਆ ਤੇ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 16 ਸਾਲਾ ਬੱਚੀ ਹਰਬੰਸਪੁਰਾ ਇਲਾਕੇ ਤੋਂ ਟਿਊਸ਼ਨ ਪੜ੍ਹਣ ਲਈ ਗਈ ਸੀ। ਸੁਨੀਲ ਨਾਂ ਦੇ ਲੜਕਾ ਜਿਸ ਦੀ ਉਮਰ 20 ਸਾਲ ਦੇ ਕਰੀਬ ਹੈ, ਵੱਲੋਂ ਉਸ 'ਤੇ ਬੁਰੀ ਨਿਗ੍ਹਾ ਰੱਖੀ ਜਾ ਰਹੀ ਸੀ। 27 ਜਨਵਰੀ ਨੂੰ ਸੁਨੀਲ ਕੁੜੀ ਨੂੰ ਵਰਗਲਾ ਕੇ ਅਗਵਾ ਕਰ ਕੇ ਲੈ ਗਿਆ। ਪੁਲਸ ਨੇ 24 ਘੰਟਿਆਂ ਵਿਚ ਦੋਹਾਂ ਨੂੰ ਲੱਭ ਲਿਆ।

 ਇਹ ਖ਼ਬਰ ਵੀ ਪੜ੍ਹੋ - ਪ੍ਰਵਾਸੀਆਂ ਨੇ ਭਜਾ-ਭਜਾ ਕੁੱਟੇ ਪੰਜਾਬ ਪੁਲਸ ਦੇ ਮੁਲਾਜ਼ਮ! ਪਾੜ 'ਤੇ ਕੱਪੜੇ, ਆਪ ਹੀ ਵੇਖ ਲਓ ਵੀਡੀਓ

ਕੁੜੀ ਦਾ ਮੈਡੀਕਲ ਕਰਵਾਇਆ ਜਾਵੇਗਾ, ਜੇ ਕੁੜੀ ਨਾਲ ਕੋਈ ਸਰੀਰਕ ਸਬੰਧ ਜਾਂ ਅਸ਼ਲੀਲ ਹਰਕਤ ਦੀ ਗੱਲ ਸਾਹਮਣੇ ਆਈ ਤਾਂ ਮੁਲਜ਼ਮ ਦੇ ਖ਼ਿਲਾਫ਼ ਧਾਰਾ ਵਿਚ ਵਾਧਾ ਕੀਤਾ ਜਾਵੇਗਾ। ਜਾਂਚ ਅਧਿਕਾਰੀ ਸਬ ਇੰਸਪੈਕਟਰ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੜਕੀ ਨਾਲ ਜਬਰ-ਜ਼ਿਨਾਹ ਦੀ ਗੱਲ ਸਾਹਮਣੇ ਆਵੇਗੀ ਤਾਂ ਮੁਲਜ਼ਮ ਖ਼ਿਲਾਫ਼ ਦਰਜ ਮਾਮਲੇ ਵਿਚ ਧਾਰਾ ਦਾ ਵਾਧਾ ਕਰ ਦਿੱਤਾ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News