ਤਾਂਤਰਿਕ ਨੇ ਮਹਿਲਾ ਨੂੰ ਕਾਲੇ ਇਲਮ ਨਾਲ ਠੀਕ ਕਰਨ ਦਾ ਆਖ਼ ਕੇ ਮਾਰੀ ਠੱਗੀ
Friday, Aug 28, 2026 - 05:14 PM (IST)
ਲੁਧਿਆਣਾ (ਰਾਜ): ਤੰਤਰ-ਮੰਤਰ, ਰੂਹਾਨੀ ਇਲਾਜ ਤੇ ਕਾਲੇ ਇਲਮ ਜ਼ਰੀਏ ਬਿਮਾਰੀ ਠੀਕ ਕਰਨ ਦਾ ਝਾਂਸਾ ਦੇ ਕੇ ਇਕ ਵਿਅਕਤੀ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਤਿਰ ਤਾਂਤਰਿਕ ਨੇ ਪੀੜਤ ਦੀ ਬਿਮਾਰ ਪਤਨੀ ਨੂੰ ਰੂਹਾਨੀ ਸ਼ਕਤੀਆਂ ਨਾਲ ਠੀਕ ਕਰਨ ਦਾ ਦਾਅਵਾ ਕਰਰ ਕੇ ਉਸ ਤੋਂ ਤਕਰੀਬਨ 4.22 ਲੱਖ ਰੁਪਏ ਦੀ ਮੋਟੀ ਠੱਗੀ ਮਾਰ ਲਈ। ਜਸਪ੍ਰੀਤ ਸਿੰਘ ਦੀ ਸ਼ਿਕਾਇਤ ਦੀ ਪੜਤਾਲ ਮਗਰੋਂ ਹੈਬੋਵਾਲ ਥਾਣੇ ਦੀ ਪੁਲਸ ਨੇ ਮੁਲਜ਼ਮ ਮੁਹੰਮਦ ਸਾਬਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਤਬੀਅਤ ਖ਼ਰਾਬ ਰਹਿੰਦੀ ਸੀ। ਮੁਹੰਮਦ ਸਾਬਰ ਨੇ ਉਸ ਨੂੰ ਆਪਣੀਆਂ ਗੱਲਾਂ ਦੇ ਜਾਲ ਵਿਚ ਫਸਾ ਲਿਆ ਤੇ ਪਤਨੀ ਨੂੰ ਠੀਕ ਕਰਨ ਦਾ ਝਾਂਸਾ ਦੇ ਕੇ ਵੱਖ-ਵੱਖ ਬਹਾਨਿਆਂ ਨਾਲ 4.22 ਲੱਖ ਰੁਪਏ ਠੱਗ ਲਏ। ਇਸ ਦੇ ਬਾਵਜੂਦ ਨਾ ਤਾਂ ਉਸ ਦੀ ਪਤਨੀ ਦੀ ਹਾਲਤ ਵਿਚ ਕੋਈ ਸੁਧਾਰ ਹੋਇਆ ਤੇ ਨਾ ਹੀ ਮੁਲਜ਼ਮ ਨੇ ਪੈਸੇ ਵਾਪਸ ਕੀਤੇ। ਠੱਗੀ ਦਾ ਅਹਿਸਾਸ ਹੋਣ 'ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
