ਟੈਕਸੇਸ਼ਨ ਵਿਭਾਗ ਨੇ ਫੜੇ ਸ਼ਰਾਬ ਸਮੱਗਲਰ
Thursday, Apr 11, 2019 - 04:36 AM (IST)

ਲੁਧਿਆਣਾ (ਸੇਠੀ)-ਟੈਕਸੇਸ਼ਨ ਵਿਭਾਗ ਨੇ ਨਸ਼ਾ ਸਮੱਗਲਰਾਂ ਨੂੰ ਫਡ਼ਨ ਦੇ ਇਕ ਮਾਮਲੇ ’ਚ ਸਫਲਤਾ ਹਾਸਲ ਕਰਦੇ ਹੋਏ ਜਗਰਾਓਂ ਖੇਤਰ ’ਚ ਭਾਰੀ ਮਾਤਰਾ ’ਚ ਲਾਹਣ ਬਰਾਮਦ ਕੀਤੀ। ਇਹ ਕਾਰਵਾਈ ਡੀ. ਈ. ਟੀ. ਸੀ. ਪਵਨ ਗਰਗ, ਏ. ਈ. ਟੀ. ਸੀ. ਦੀਪਕ ਰੋਹਿਲਾ, ਏ. ਈ. ਟੀ. ਸੀ. ਰਾਜੇਸ਼ ਏਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲੀਡਿੰਗ ਅਫਸਰ ਇੰਸ. ਇੰਦਰਪਾਲ ਸਿੰਘ ਨੇ 50 ਦੇ ਲਗਭਗ ਭਾਰੀ ਪੁਲਸ ਬਲ ਨਾਲ ਕੀਤੀ। ਇਸ ਕਾਰਵਾਈ ’ਚ ਵਿਭਾਗ ਨੇ 53 ਡਿੱਗੀਆਂ ਲਾਹਣ, ਜਿਸ ਦਾ ਵਜ਼ਨ 50 ਹਜ਼ਾਰ ਕਿਲੋ ਦੇ ਲਗਭਗ ਹੈ। ਕੁਲ ਲਾਹਣ ਦੀ ਕੀਮਤ 2.5 ਲੱਖ ਦੇ ਲਗਭਗ ਸੀ, ਜਿਸ ਨੂੰ ਵਿਭਾਗ ਨੇ ਨਸ਼ਟ ਕਰ ਦਿੱਤਾ। ਇਸ ਤੋਂ ਇਲਾਵਾ ਵਿਭਾਗ ਨੇ 18 ਡਰੰਮ, ਪਾਈਪ, ਕੀਪਸ, ਫਿਊਲ ਜ਼ਬਤ ਕੀਤਾ ਹੈ। ਜਦਕਿ ਦੋਸ਼ੀ ਮੌਕੇ ਤੋਂ ਭੱਜਣ ’ਚ ਸਫਲ ਰਹੇ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਵਿਭਾਗ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਮੁਖਬਰ ਚੌਕੰਨੇ ਕੀਤੇ ਹੋਏ ਸਨ। ਜਿਸ ਦੇ ਤਹਿਤ ਵਿਭਾਗ ਨੇ ਸਵੇਰੇ 5 ਵਜੇ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ।