ਲਾਡੋਵਾਲ ’ਚ ਲਾਟਰੀ ਮਾਫੀਆ ਸਰਗਰਮ

Wednesday, Aug 22, 2018 - 06:14 AM (IST)

ਲਾਡੋਵਾਲ ’ਚ ਲਾਟਰੀ ਮਾਫੀਆ ਸਰਗਰਮ

ਲਾਡੋਵਾਲ, (ਰਵੀ)- ਪੰਜਾਬ ਸਰਕਾਰ ਪਾਸੋਂ ਮਨਜੂਰਸ਼ੁਦਾ ਲਾਟਰੀ ਦੇ ਸਰਕਾਰੀ ਸਟਾਲ ਬਾਹਰੋਂ ਆ ਕੇ ਲੋਕਾਂ ਨੇ ਲਾਡੋਵਾਲ ਵਿਚ ਖੋਲ੍ਹੇ ਹੋਏ ਹਨ। ਲਾਡੋਵਾਲ ’ਚ ਵੱਖ-ਵੱਖ ਜਗ੍ਹਾ ’ਤੇ ਬਾਹਰੋਂ ਆਏ ਲੋਕਾਂ ਨੇ ਆਪਣੀ ਪਹੁੰਚ  ਕਾਰਨ ਬੇਰੋਕ ਟੋਕ ਲਾਟਰੀ ਸਟਾਲ ਚਲਾਏ ਜਾ ਰਹੇ ਹਨ ਜਿਸ ਦਾ ਪਿੰਡ ਦੇ ਲੋਕਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਲਾਟਰੀ ਸਟਾਲ ਵਾਲੇ ਸਰਕਾਰੀ ਲਾਟਰੀ ਦੀ ਆਡ਼ ਵਿਚ ਦਡ਼ੇ ਸੱਟੇ ਦਾ ਨਾਜਾਇਜ਼ ਕਾਰੋਬਾਰ ਕਰ ਰਹੇ ਹਨ ਅਤੇ ਇਥੋਂ ਦੇ ਲੋਕਾਂ ਨੂੰ ਲਾਲਚ ਦੇ ਕੇ ਲੁੱਟਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਥੋਂ ਦੇ ਲੋਕ ਮਿਹਨਤ ਕਰ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਹਨ ਅਤੇ ਜੋ ਕਮਾਉਂਦੇ ਹਨ ਉਹ ਲਾਟਰੀ ਵਾਲਿਆਂ ਦੀ ਭੇਟ ਚਡ਼੍ਹ ਜਾਂਦੇ ਹਨ। ਇਨ੍ਹਾਂ ਲਾਟਰੀ ਸਟਾਲਾਂ ’ਤੇ ਹਰ ਵਕਤ ਲਾਈਨਾਂ ਲੱਗੀਆਂ ਦਿਖਾਈ ਦਿੰਦੀਆਂ ਹਨ ਅਤੇ ਪਿੰਡ ਦੇ ਲੋਕ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਕਹਿਣ ਨੂੰ ਹੀ ਸਰਕਾਰੀ ਲਾਟਰੀ ਹੈ ਜਦ ਕਿ ਲਾਟਰੀ ਦੀ ਆਡ਼ ਵਿਚ ਮੋਟਾ ਦਡ਼ਾ ਸੱਟਾ ਲਾਇਆ ਜਾਂਦਾ ਹੈ ਅਤੇ ਲੱਖਾਂ ਰੁਪਏ ਦਾ ਲੈਣ ਦੇਣ ਹੋ ਰਿਹਾ ਹੈ ਜਿਸ ਪਾਸੇ ਵੱਲ ਸਥਾਨਕ ਪੁਲਸ ਦਾ ਕੋਈ ਧਿਆਨ ਨਹੀਂ ਹੈ। ਆਮ ਦੇਖਣ ਵਿਚ ਆਇਆ ਹੈ ਇਨ੍ਹਾਂ ਲਾਟਰੀ ਸਟਾਲਾਂ ’ਤੇ ਰੋਜ਼ ਲਡ਼ਾਈ ਝਗਡ਼ਾ ਦੇਖਣ ਨੂੰ ਮਿਲਦਾ ਹੈ ਜਿਸ ਕਾਰਨ ਬਾਜ਼ਾਰ ਵਿਚ ਅਸ਼ਾਂਤੀ ਫੈਲੀ ਹੋਈ ਹੈ। ਲਾਟਰੀ ਸਟਾਲ ਦੀ ਦੁਕਾਨ ਦੇ ਅੱਗੇ ਇਨ੍ਹਾਂ ਦੁਕਾਨਦਾਰਾਂ ਨੇ ਕਾਲੇ ਪਰਦੇ ਲਾਏ ਹੋਏ ਹਨ ਤਾਂ ਜੋ ਅੰਦਰ ਦੀਆਂ ਗਤੀਵਿਧੀਆਂ ਬਾਹਰ ਵਾਲੇ ਨਾ ਦੇਖ ਸਕਣ ਅਤੇ ਨਾ ਹੀ ਇਨ੍ਹਾਂ ਲਾਟਰੀ ਸਟਾਲ ਵਾਲਿਆਂ ਵਲੋਂ ਦੁਕਾਨ ਤੇ ਕੋਈ ਸਰਕਾਰੀ ਲਾਟਰੀ ਸਬੰਧੀ ਸਾਈਨ ਬੋਰਡ ਲਾਇਆ ਗਿਆ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਹ ਲਾਟਰੀ ਸਟਾਲ ਤੁਰੰਤ ਬੰਦ ਨਾ ਕੀਤੇ ਗਏ ਤਾਂ ਪਿੰਡ ਦੇ ਲੋਕ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। 
 


Related News