ਖਰੜ ''ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, CCTV ''ਚ ਕੈਦ ਹੋਏ ਲੁਟੇਰਿਆਂ ਦੇ ਚਿਹਰੇ

Wednesday, Sep 23, 2020 - 02:52 PM (IST)

ਖਰੜ ''ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, CCTV ''ਚ ਕੈਦ ਹੋਏ ਲੁਟੇਰਿਆਂ ਦੇ ਚਿਹਰੇ

ਖਰੜ (ਅਮਰਦੀਪ, ਸ਼ਸ਼ੀ, ਰਣਬੀਰ) : ਖਰੜ ਵਿਖੇ ਬੀਤੇ ਦਿਨ ਉਸ ਵੇਲੇ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਵਾਪਰੀ, ਜਦੋਂ ਨਕਾਬਪੋਸ਼ ਲੁਟੇਰਿਆਂ ਨੇ ਇਕ ਸ਼ਰਾਬ ਠੇਕੇਦਾਰ ਦੇ ਕੈਸ਼ੀਅਰ ਤੋਂ 15 ਲੱਖ ਰੁਪਏ ਲੁੱਟ ਲਏ।

ਇਹ ਵੀ ਪੜ੍ਹੋ : ਅਕਾਲੀ ਵਿਧਾਇਕ 'ਇਆਲੀ' ਦੀ ਕੇਂਦਰ ਨੂੰ ਵੰਗਾਰ, 'ਪੰਗਾ ਤਾਂ ਲੈ ਲਿਆ, ਹੁਣ ਕਿਸਾਨਾਂ ਦੀ ਸ਼ਕਤੀ ਦਾ ਪਤਾ ਲੱਗੇਗਾ'

ਕੈਸ਼ੀਅਰ ਰਾਜੇਸ਼ ਕੁਮਾਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਸਵੇਰੇ 9 ਕੁ ਵਜੇ ਆਪਣੇ ਘਰ ਤੋਂ 15 ਲੱਖ ਦੇ ਲਗਭਗ ਰਕਮ ਲੈ ਕੇ ਆਪਣੇ ਦਫ਼ਤਰ ਜਾ ਰਿਹਾ ਸੀ ਤਾਂ ਰਾਹ 'ਚ ਦੋ ਮੋਟਰਸਾਈਕਲਾਂ ’ਤੇ ਚਾਰ ਵਿਅਕਤੀ ਉਸ ਨੂੰ ਮਿਲੇ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ।

ਇਹ ਵੀ ਪੜ੍ਹੋ : ਖੁਦ ਨੂੰ ਕੁਆਰਾ ਦੱਸ ਸ਼ਿਵ ਸੈਨਿਕ ਨੇ ਵਿਆਹੁਤਾ ਨਾਲ ਖੇਡੀ ਗੰਦੀ ਖੇਡ, ਪਿਸਤੌਲ ਦੀ ਨੋਕ 'ਤੇ ਲੁੱਟੀ ਇੱਜ਼ਤ

ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕਰ ਕੇ ਉਸ ਕੋਲੋਂ ਰਕਮ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ। ਪੁਲਸ ਮੁਤਾਬਕ ਲੁਟੇਰਿਆਂ ਦੇ ਚਿਹਰੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਦਾ ਵੱਡਾ ਐਲਾਨ, 3 ਦਿਨ ਰੋਕੀਆਂ ਜਾਣਗੀਆਂ 'ਰੇਲਾਂ'
 


author

Babita

Content Editor

Related News